Moga police

ਮੋਗਾ ਪੁਲਿਸ ਵਲੋਂ 2 ਕੁਇੰਟਲ 40 ਕਿੱਲੋ ਡੋਡੇ-ਪੋਸਤ ਸਮੇਤ ਇੱਕ ਨਸ਼ਾ ਤਸਕਰ ਕਾਬੂ

ਮੋਗਾ 26 ਨਵੰਬਰ 2022: ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋਂ ਨਸ਼ਿਆ ਅਤੇ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਗੁਲਨੀਤ ਸਿੰਘ ਖੁਰਾਣਾ,ਐਸ.ਐਸ.ਪੀ ਮੋਗਾ ਦੀ ਹਦਾਇਤ ਮੁਤਾਬਕ ਜਦੋਂ ਪੁਲਿਸ ਪਾਰਟੀ ਬੱਸ ਅੱਡਾ ਸ਼ਾਹ ਬੁੱਕਰ ਰੋਡ, ਫਤਿਹਗੜ੍ਹ ਪੰਜਤੂਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਧਰਮਜੀਤ ਸਿੰਘ ਉਰਫ ਬਵਨ ਪੁੱਤਰ ਬਲਵੀਰ ਸਿੰਘ ਵਾਸੀ ਦੌਲੇਵਾਲਾ ਮਾਇਰ, ਅਜੈਬ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਬਾਕਰਵਾਲਾ ਅਤੇ ਜੰਡ ਸਿੰਘ ਪੁੱਤਰ ਬਾਜ ਸਿੰਘ ਵਾਸੀ ਦੌਲੇਵਾਲਾ ਮਾਇਰ ਜੋ ਮਿਲ ਕੇ ਭੂਕੀ,ਡੋਡੇ ਅਤੇ ਪੋਸਤ ਵੇਚਣ ਦਾ ਧੰਦਾ ਕਰਦੇ ਹਨ।

ਜੋ ਕਿ ਅੱਜ ਵੀ ਗੱਡੀ ਸਕਾਰਪੀ ਵਿੱਚ ਡੋਡੇ ਪੋਸਤ ਲੈ ਕੇ ਪਿੰਡ ਦੌਲੇਵਾਲਾ ਤੋਂ ਵਾਇਆ ਪਿੰਡ ਸ਼ਾਹ ਬੁੱਕਰ ਹੁੰਦੇ ਹੋਏ ਫਤਿਹਗੜ੍ਹ ਪੰਜਤੂਰ ਵੱਲ ਨੂੰ ਆ ਰਹੇ ਸਨ । ਪੁਲਿਸ ਨੇ ਪਿੰਡ ਮੁੰਡੀਜਮਾਲ ਵਿਖੇ ਨਾਕਾਬੰਦੀ ਕੀਤੀ | ਨਾਕਾਬੰਦੀ ਦੌਰਾਨ ਸਕਾਰਪੀਓ ਗੱਡੀ ਨੰਬਰੀ ਐਚ.ਆਰ 26-ਬੀ.ਡਬਲਯੂ 8290 ਨੂੰ ਚੈਕਿੰਗ ਲਈ ਰੋਕਿਆ ਗਿਆ। ਗੱਡੀ ਵਿੱਚ ਤਿੰਨ ਵਿਅਕਤੀ ਸਵਾਰ ਸਨ। ਜਿਹਨਾ ਵਿੱਚੋਂ 2 ਫਰਾਰ ਹੋ ਗਏ ਅਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ।

ਕਾਬੂ ਕੀਤੇ ਵਿਅਕਤੀ ਨੇ ਆਪਣਾ ਨਾਮ ਧਰਮਜੀਤ ਸਿੰਘ ਉਰਫ ਬਵਨ ਪੁੱਤਰ ਬਲਵੀਰ ਸਿੰਘ ਵਾਸੀ ਦੌਲੇਵਾਲਾ ਹੈ । ਫਰਾਰ ਹੋਏ ਵਿਅਕਤੀਆ ਦੀ ਸ਼ਨਾਖਤ ਅਜੈਬ ਸਿੰਘ ਅਤੇ ਜੰਡ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਕਤ ਗੱਡੀ ਦੀ ਤਲਾਸ਼ੀ ਕੀਤੀ ਗਈ ਹੈ, ਜਿਸ ਵਿੱਚ ਸਕਾਰਪੀਉ ਗੱਡੀ ਵਿੱਚੋਂ 12 ਗੱਟੇ ਭੁੱਕੀ ਡੋਡੇ ਬਰਾਮਦ ਹੋਏ। ਜਿੰਨਾ ਦਾ ਵਜਨ ਕਰਨ ਤੇ ਹਰ ਇੱਕ ਗੱਟਾ 20 ਕਿਲੋ ਕੁੱਲ ਭੁੱਕੀ 2 ਕੁਇੰਟਲ 40 ਕਿੱਲੋ ਡੋਡੋ ਪੋਸਤ ਹੋਇਆ। ਜਿਸ ਤੇ ਉਕਤ ਤਿੰਨਾ ਦੋਸ਼ੀਆ ਖਿਲਾਫ ਮੁਕੱਦਮਾ ਨੰਬਰ 51 ਮਿਤੀ 25.11.2022 ਅ/ਧ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਫਤਿਹਗੜ ਪੰਜਤੂਰ ਰਜਿਸਟਰ ਕੀਤਾ ਗਿਆ।

ਪੁਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਫਰਾਰ ਹੋਏ ਬਾਕੀ ਦੋ ਦੋਸ਼ੀਆ ਨਾਲ ਮਿਲਕੇ ਰਾਜਸਥਾਨ ਤੋ ਡੋਡੇ ਪੋਸਤ ਲੈ ਕੇ ਆਉਂਦਾ ਸੀ ਅਤੇ ਤਿੰਨੋ ਜਣੇ ਆਪਸ ਵਿੱਚ ਮਿਲ ਕੇ ਗਾਹਕਾ ਨੂੰ ਸਪਲਾਈ ਕਰਦੇ ਸਨ । ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀ ਪਾਸੋਂ ਹੋਰ ਪੁੱਛ-ਗਿੱਛ ਕੀਤੀ ਜਾਵੇਗੀ ਕਿ ਉਹ ਇਹ ਭੁੱਕੀ ਡੋਡੇ ਕਿੱਥੋ ਲੈ ਕੇ ਆਏ ਤੇ ਅੱਗੇ ਕਿਥੇ-ਕਿੱਥੇ ਸਪਲਾਈ ਕਰਨੀ ਸੀ।

Scroll to Top