Sidhu Moosewala

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਮੋਗਾ ਪੁਲਿਸ ਨੇ 2 ਹੋਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ 30 ਮਈ 2022: ਬੀਤੇ ਦਿਨ ਹੋਏ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਦੋਸ਼ੀਆਂ ਨੂੰ ਫੜਨ ਲਈ ਪੰਜਾਬ ਪੁਲਿਸ (Punjab Police) ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸਦੇ ਚੱਲਦੇ ਮਾਨਸਾ ਵਿਖੇ ਢਾਬੇ ਤੋਂ 7 ਸ਼ੱਕੀ ਨੌਜਵਾਨਾਂ ਦੀ CCTV ਸਾਹਮਣੇ ਆਈ ਹੈ। ਇਸ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਤੇਜ਼ੀ ਨਾਲ ਕੰਮ ਕਰ ਰਹੀ ਹੈ ।

ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਮੋਗਾ ਵਿੱਚ ਗੈਂਗਸਟਰਾਂ ਨਾਲ ਜੁੜੇ 2 ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸਦੇ ਨਾਲ ਹੀ ਮੁਲਜ਼ਮਾਂ ਕੋਲੋਂ 3 ਪਿਸਤੌਲ ਅਤੇ ਇੱਕ 32 ਬੋਰ ਵੀ ਬਰਾਮਦ ਕੀਤਾ ਗਿਆ ਹੈ। ਇਸਦੇ ਨਾਲ ਹੀ ਨਾਲ ਹੀ ਪੁਲਿਸ ਨੇ ਇੱਕ ਮੋਹਾਲੀ ਨੰਬਰ PB65-E-0222 ਦੀ ਸਕਾਰਪੀਓ ਵੀ ਬਰਾਮਦ ਕੀਤੀ ਹੈ।

Scroll to Top