Site icon TheUnmute.com

Moga News: ਵਿਧਵਾ ਔਰਤ ਦੇ ਘਰ ਦੇ ਬਾਹਰ ਚਾਚੇ ਸਹੁਰੇ ਨੇ ਚਲਾਈਆਂ ਗੋ.ਲੀ.ਆਂ

ਰਿਪੋਰਟਰ ਸੰਜੀਵ ਕੁਮਾਰ ਅਰੋੜਾ,19 ਦਸੰਬਰ 2024: ਮੋਗਾ (moga) ਜ਼ਿਲੇ ਦੇ ਪਿੰਡ ਹਿੰਮਤਪੁਰਾ (himmatpura) ਦੀ ਰਹਿਣ ਵਾਲੀ ਵਿਧਵਾ ਔਰਤ ਦੇ ਚਾਚੇ (uncle-in-law) ਸਹੁਰੇ ਨੇ ਆਪਣੇ ਸਾਥੀ ਨਾਲ ਮਿਲ ਕੇ ਔਰਤ ਨਾਲ ਉਸ ਦੇ ਘਰ ‘ਚ ਗੋਲੀਆਂ (firing) ਚਲਾਈਆਂ ਅਤੇ ਉਸ ਨਾਲ ਬਦਸਲੂਕੀ ਕੀਤੀ। ਔਰਤ ਨੇ ਚਾਚਾ (uncle-in-law) ਸਹੁਰਾ ਤੇ 112 ਤਹਿਤ ਸ਼ਿਕਾਇਤ ਦਰਜ ਕਰਵਾਈ। ਪੁਲਿਸ (police) ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਨੂੰ ਗ੍ਰਿਫਤਾਰ (arrest) ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਮਨਦੀਪ ਕੌਰ (mandeep kaur) ਨੇ ਦੱਸਿਆ ਕਿ ਉਸ ਦੇ ਪਤੀ ਦੀ 9 ਮਹੀਨੇ ਪਹਿਲਾਂ ਮੌਤ (died) ਹੋ ਗਈ ਸੀ, ਜਿਸ ਕਾਰਨ ਉਸ ਦਾ ਲੜਕਾ ਵੀ ਘਰ ‘ਚ ਇਕੱਲਾ ਰਹਿੰਦਾ ਹੈ ਸਹੁਰਾ ਬਲਬੀਰ ਸਿੰਘ ਨੇ ਮੇਰੇ ‘ਤੇ ਬੁਰੀ ਨਜ਼ਰ ਰੱਖੀ, ਬਲਬੀਰ ਸਿੰਘ ਅਤੇ ਉਸ ਦੇ ਦੋਸਤ ਕਰਮਜੀਤ ਸਿੰਘ ਨੇ ਮੇਰੇ ਘਰ ਦੇ ਬਾਹਰ ਗਾਲ੍ਹਾਂ ਕੱਢੀਆਂ, ਪਰ ਸਰਪੰਚ ਨੇ ਆਉਣ ਤੋਂ ਇਨਕਾਰ ਕਰ ਦਿੱਤਾ, ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਹਿੰਮਤਪੁਰਾ ਦੀ ਰਹਿਣ ਵਾਲੀ ਮਨਦੀਪ ਕੌਰ ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ, ਨੂੰ ਉਸ ਦੇ ਚਾਚਾ ਬਲਬੀਰ ਸਿੰਘ ਵੱਲੋਂ ਦੇਰ ਰਾਤ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਸਿੰਘ ਨੇ ਆਪਣੇ ਸਾਥੀ ਨਾਲ ਮਿਲ ਕੇ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਅਤੇ ਬਦਸਲੂਕੀ ਕੀਤੀ, ਦੋਵਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|

read more: ਪਰਿਵਾਰ ਨੇ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਆਪਣਾ ਪੁੱਤ, ਜਾਰਜੀਆ ‘ਚ ਹੋਈ ਮੌ.ਤ

Exit mobile version