ਮੋਗਾ, 9 ਜਨਵਰੀ 2024: ਅੱਜ ਮੋਗਾ (Moga) ਦੇ ਪਿੰਡ ਬੋਹਣਾ ਤੋਂ ਸਰਬਜੀਤ ਕੌਰ ਨਾਂ ਦੀ ਇੱਕ ਔਰਤ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਕੌਰ ਇੰਸਟਾਗ੍ਰਾਮ ‘ਤੇ ਵੀਡੀਓ ਬਣਾ ਕੇ ਪੋਸਟ ਕਰਦੀ ਸੀ, ਪਰ ਉਸਦੇ ਘਰਵਾਲੇ ਨੂੰ ਇਸ ‘ਤੇ ਇਤਰਾਜ ਸੀ | ਉਸਦਾ ਘਰਵਾਲਾ ਹਰਮੇਸ਼ ਸਿੰਘ ਆਪਣੀ ਘਰਵਾਲੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ | ਉਸਦੀ ਆਪਣੀ ਘਰਵਾਲੀ ਨਾਲ ਇੰਸਟਾਗ੍ਰਾਮ ‘ਤੇ ਵੀਡੀਓ ਨਾ ਬਣਾਉਣ ‘ਤੇ ਬਹਿਸ ਵੀ ਹੋਈ ਹੈ |ਇਹ ਕਤਲ ਦਾ ਮਾਮਲਾ ਥਾਣਾ ਮਹਿਣਾ ਦਰਜ ਕੀਤਾ ਗਿਆ ਹੈ |ਦੱਸਿਆ ਜਾ ਰਿਹਾ ਹੈ ਦੋਵਾਂ ਦਾ ਤਲਾਕ ਹੋ ਚੁੱਕਾ ਸੀ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਲੜਕੇ ਅਤੇ ਬੇਟੀ ਨੇ ਦੱਸਿਆ ਕਿ ਮੇਰੀ ਮਾਤਾ ਸਰਬਜੀਤ ਕੌਰ ਇੰਸਟਾਗ੍ਰਾਮ ‘ਤੇ ਵੀਡੀਓ ਬਣਾਉਂਦੀ ਸੀ, ਜਿਸ ਕਾਰਨ ਮੇਰੇ ਪਿਤਾ ਹਰਮੇਸ਼ ਸਿੰਘ ਨੇ ਮੇਰੀ ਮਾਂ ਨੂੰ ਕਈ ਵਾਰ ਰੋਕਿਆ ਪਰ ਮੇਰੀ ਮਾਂ ਨਹੀਂ ਰੁਕੀ। ਮੇਰੀ ਮਾਂ ਕਿਸੇ ਨਾਲ ਗੱਲ ਕਰਦੀ ਸੀ ਜਿਸ ਬਾਰੇ ਸਾਡੇ ਪਰਿਵਾਰ ਵਿੱਚ ਲੜਾਈ ਹੁੰਦੀ ਸੀ। ਉਸ ਦਿਨ ਅਸੀਂ ਘਰ ਨਹੀਂ ਸੀ। ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਸਿੱਧੇ ਹਸਪਤਾਲ (Moga) ਗਏ।ਮੇਰੀ ਮਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਬੋਹਣਾ ਵਿੱਚ ਹਰਮੇਸ਼ ਸਿੰਘ ਨੇ ਆਪਣੀ ਘਰਵਾਲੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ ਅਤੇ ਉਸ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਥਾਣਾ ਮਹਿਣਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।