TheUnmute.com

Moga: ਨਸ਼ਾ ਤਸਕਰੀ ਮਾਮਲੇ ‘ਚ SHO ਅਰਸ਼ਪ੍ਰੀਤ ਕੌਰ ਸਮੇਤ 5 ਜਣਿਆਂ ਖ਼ਿਲਾਫ ਕੇਸ ਦਰਜ

ਮੋਗਾ, 24 ਅਕਤੂਬਰ 2024: ਮੋਗਾ (Moga) ‘ਚ ਥਾਣਾ ਕੋਟ ਇਸੇ ਖਾਂ ਥਾਣਾ ਦੀ ਐੱਸਐੱਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ (SHO Arshpreet Kaur), ਪੁਲਿਸ ਮੁਲਾਜ਼ਮਾਂ ਸਮੇਤ ਪੰਜ ਜਣਿਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ | ਇਨ੍ਹਾਂ ਮੁਲਜ਼ਮਾਂ ‘ਤੇ ਨਸ਼ਾ ਤਸਕਰ ਦੀ ਮੱਦਦ ਕਰਨ ਅਤੇ ਰਿਸ਼ਵਤ ਲੈਣ ਦਾ ਦੋਸ਼ ਲੱਗਾ ਹੈ | ਇਨ੍ਹਾਂ ਪੁਲਿਸ ਮੁਲਾਜ਼ਮਾਂ ‘ਤੇ ਅਫੀਮ ਤਸਕਰਾਂ ਦੀ ਮੱਦਦ ਕਰਨ ਦਾ ਦੋਸ਼ ਹੈ।

ਪੁਲਿਸ (Moga) ਨੇ ਇਸ ਮਾਮਲੇ ‘ਚ ਫਿਲਹਾਲ ਇਸ ਮਾਮਲੇ ਵਿੱਚ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਮੁਨਸ਼ੀ ਗੁਰਪ੍ਰੀਤ ਸਿੰਘ, ਚੌਕੀ ਇੰਚਾਰਜ ਬਲਖੰਡੀ, ਤਸਕਰ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਪੁਲਿਸ ਮੁਲਾਜ਼ਮਾਂ ਦੇ ਪੁਰਾਣੇ ਰਿਕਾਰਡ ਦੀ ਵੀ ਪੜਤਾਲ ਕਰ ਰਹੀ ਹੈ।

ਮੁਲਜ਼ਮ ਅਮਰਜੀਤ ਦੇ ਮੁਤਾਬਕ ਉਸਦੇ ਨਾਲ ਉਸ ਦਾ ਭਰਾ ਹਰਭਜਨ ਸਿੰਘ ਅਤੇ ਉਸਦਾ ਭਤੀਜਾ ਗੁਰਪ੍ਰੀਤ ਸਿੰਘ ਵੀ ਉਸਦੇ ਨਾਲ ਸਨ, ਜਿਨਾਂ ਕੋਲ ਤਿੰਨ ਕਿੱਲੋ ਅਫੀਮ ਸੀ | ਥਾਣਾ ਮੁਖੀ ਕੋਟ ਇਸੇ ਖਾਂ ਅਰਸ਼ਪ੍ਰੀਤ ਕੌਰ (SHO Arshpreet Kaur), ਮੁੱਖ ਮੁਨਸ਼ੀ ਕੋਟ ਇਸੇ ਖਾਂ ਗੁਰਪ੍ਰੀਤ ਸਿੰਘ ਅਤੇ ਮੁੱਖ ਮੁਨਸ਼ੀ ਚੌਂਕੀ ਬਲਖੰਡੀ ਰਾਜਪਾਲ ਨੇ ਮਿਲ ਕੇ ਕਿਸੇ ਪ੍ਰਾਈਵੇਟ ਵਿਅਕਤੀ ਦੇ ਨਾਲ 8 ਲੱਖ ਰੁਪਏ ਦਾ ਸੌਦਾ ਕੀਤਾ |

ਜਿਸ ‘ਚੋਂ ਪੰਜ ਲੱਖ ਰੁਪਏ ਇਨਾ ਵੱਲੋਂ ਲੈ ਲਏ ਗਏ ਅਤੇ ਮੇਰੇ ਕੱਲੇ ‘ਤੇ ਮਾਮਲਾ ਦਰਜ ਕਰ ਦਿੱਤਾ ਡੀਐਸਪੀ ਰਮਨਦੀਪ ਵੱਲੋਂ ਤਫਤੀਸ਼ ਤੋਂ ਬਾਅਦ ਥਾਣਾ ਮੁਖੀ ਅਰਸ਼ਪ੍ਰੀਤ ਕੌਰ ਸਮੇਤ 5 ਵਿਅਕਤੀਆਂ ‘ਤੇ ਮਾਮਲਾ ਦਰਜ ਕਰ ਦਿੱਤਾ ਅਤੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਐਸਐਚਓ ਅਰਸ਼ਪ੍ਰੀਤ ਕੌਰ ਦੇ ਲੁਧਿਆਣਾ ਨਾਲ ਕਾਫੀ ਸਬੰਧ ਹਨ। ਅਰਸ਼ਪ੍ਰੀਤ ਨੇ ਜ਼ਿਆਦਾਤਰ ਸਮਾਂ ਲੁਧਿਆਣਾ ਵਿੱਚ ਹੀ ਡਿਊਟੀ ਕੀਤੀ ਹੈ। ਥਾਣਾ ਬਸਤੀ ਜੋਧੇਵਾਲ ਅਤੇ ਡਵੀਜ਼ਨ ਨੰਬਰ 2 ਵਿੱਚ ਐਸਐਚਓ ਵਜੋਂ ਕੰਮ ਕੀਤਾ। ਅਰਸ਼ਪ੍ਰੀਤ ਲੁਧਿਆਣਾ ਦਾ ਪਹਿਲਾ ਕੋਰੋਨਾ ਵਾਰੀਅਰ ਸੀ।

 

Exit mobile version