ਚੰਡੀਗੜ੍ਹ 13 ਫਰਵਰੀ 2022: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਇੱਕ ਟਵੀਟ ਰਾਹੀਂ ਮੋਦੀ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਹੈ। ਇਸ ਟਵੀਟ ‘ਚ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਮੋਦੀ ਦੀ ਸਰਕਾਰ ਦੌਰਾਨ ‘ਚ ਬੈਂਕਾਂ ਨਾਲ 5,35,000 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ।
ਰਾਹੁਲ ਗਾਂਧੀ (Rahul Gandhi) ਨੇ ਕਿਹਾ ਹੈ ਕਿ 75 ਸਾਲਾਂ ‘ਚ ਭਾਰਤ ਦੇ ਲੋਕਾਂ ਦੇ ਪੈਸੇ ਨਾਲ ਇੰਨੀ ਧਾਂਦਲੀ ਕਦੇ ਨਹੀਂ ਹੋਈ। ਲੁੱਟ-ਖਸੁੱਟ ਦੇ ਇਹ ਦਿਨ ਸਿਰਫ਼ ਮੋਦੀ ਦੋਸਤਾਂ ਦੇ ਹੀ ਚੰਗੇ ਦਿਨ ਹਨ। ਇਸ ਤੋਂ ਇੱਕ ਦਿਨ ਪਹਿਲਾਂ ਵੀ ਰਾਹੁਲ ਨੇ ਦੇਸ਼ ‘ਚ ਵਧਦੀ ਬੇਰੁਜ਼ਗਾਰੀ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ।