Six workers were killed

ਪੁਣੇ ‘ਚ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਨਾਲ 6 ਮਜ਼ਦੂਰਾਂ ਮੌਤ, PM ਮੋਦੀ ਨੇ ਜਤਾਇਆ ਦੁੱਖ

ਚੰਡੀਗੜ੍ਹ 04 ਫਰਵਰੀ 2022: ਮਹਾਰਾਸ਼ਟਰ ‘ਚ ਪੁਣੇ ਸ਼ਹਿਰ ਦੇ ਯਰਵਦਾ ਇਲਾਕੇ (Yerawada) ‘ਚ ਇਕ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਨਾਲ 6 ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੀ ਐੱਮ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਟਵੀਟ ਕੀਤਾ ਹੈ। ਮੋਦੀ ਨੇ ਕਿਹਾ, “ਪੁਣੇ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਹੋਏ ਹਾਦਸੇ ਤੋਂ ਮੈਂ ਦੁਖੀ ਹਾਂ। ਦੁਖੀ ਪਰਿਵਾਰਾਂ ਨਾਲ ਹਮਦਰਦੀ। ਮੈਂ ਇਸ ਹਾਦਸੇ ਵਿੱਚ ਜ਼ਖਮੀ ਹੋਏ ਸਾਰੇ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।”

ਦਸਿਆ ਜਾ ਰਿਹਾ ਹੈ ਕਿ ਕਿ ਯਰਵਦਾ (Yerawada) ਦੇ ਸ਼ਾਸਤਰੀ ਨਗਰ ‘ਚ ਨਿਰਮਾਣ ਅਧੀਨ ਇਮਾਰਤ ਦੇ ਬੇਸਮੈਂਟ ‘ਚ ਵੀਰਵਾਰ ਦੇਰ ਰਾਤ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਲੋਹੇ ਦੇ ਸਰੀਏ ਨਾਲ ਬਣਿਆ ਵੱਡਾ ਜਾਲ ਹੇਠਾਂ ਕੰਮ ਕਰ ਰਹੇ ਮਜ਼ਦੂਰਾਂ ‘ਤੇ ਡਿੱਗ ਗਿਆ। ਇਸ ਹਾਦਸੇ ‘ਚ 6 ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ।

ਸਾਰੇ ਜ਼ਖਮੀਆਂ ਨੂੰ ਸਾਸੂਨ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਮਾਰਤ ਦੇ ਹੇਠਾਂ ਦੱਬੇ 6 ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਪੁਲਸ ਕੰਟਰੋਲ ਰੂਮ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ, ਜੋ ਹੁਣ ਤੱਕ ਜਾਰੀ ਹੈ।

Scroll to Top