July 8, 2024 1:22 am
Burj Khalifa

ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਬੁਰਜ ਖਲੀਫਾ ‘ਤੇ ਖੜ੍ਹੀ ਮਾਡਲ, ਪਿੱਛੋਂ ਲੰਘਿਆ ਜਹਾਜ਼

ਚੰਡੀਗੜ੍ਹ 19 ਜਨਵਰੀ 2022: ਬੁਰਜ ਖਲੀਫਾ (Burj Khalifa) ਇਕ ਅਜਿਹੀ ਇਮਾਰਤ ਹੈ ਜਿਸ ਦੀ ਨਾ ਸਿਰਫ ਦੁਬਈ (Dubai) ਬਲਕਿ ਪੂਰੀ ਦੁਨੀਆ ‘ਚ ਆਪਣੀ ਵੱਖਰੀ ਪਛਾਣ ਹੈ। ਦਰਅਸਲ ਬੁਰਜ ਖਲੀਫਾ ‘ਤੇ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ ‘ਤੇ ਇਕ ਐਡ ਸ਼ੂਟ ਹੋਇਆ ਹੈ, ਜਿਸ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ, ਇਸ ਵੀਡੀਓ ‘ਚ ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਬੁਰਜ ਖਲੀਫਾ ‘ਤੇ ਇਕ ਮਾਡਲ ਖੜ੍ਹੀ ਹੈ ਅਤੇ ਉਸ ਕੋਲੋਂ ਲੰਘਦੇ ਅਮੀਰਾਤ ਏਅਰਲਾਈਨਜ਼ (Emirates Airlines) ਦੇ ਜਹਾਜ਼ ਨੂੰ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਤੁਹਾਨੂੰ ਦੱਸ ਦੇਈਏ ਕਿ ਇਸ ਵਿਗਿਆਪਨ ਵਿੱਚ ਯੂਏਈ ਦੀ ਐਮੀਰੇਟਸ ਏਅਰਲਾਈਨਜ਼ ਨੇ ਆਪਣੇ ਪ੍ਰਮੋਸ਼ਨ ਲਈ ਇਹ ਵੀਡੀਓ ਸ਼ੂਟ ਕੀਤਾ ਹੈ। ਇਸ ਵੀਡੀਓ ਵਿੱਚ, ਪੇਸ਼ੇਵਰ ਸਕਾਈਡਾਈਵਰ ਨਿਕੋਲ ਸਮਿਥ ਇੱਕ ਕੈਬਿਨ ਕਰੂ ਮੈਂਬਰ ਦੇ ਰੂਪ ਵਿੱਚ ਬੁਰਜ ਖਲੀਫਾ (Burj Khalifa) ਦੇ ਸਿਖਰ ‘ਤੇ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਇਸ਼ਤਿਹਾਰ ਵਿੱਚ ਉਹ ਉੱਥੇ ਖੜ੍ਹੀ ਕੁਝ ਕਾਰਡ ਦਿਖਾ ਰਹੀ ਹੈ ਅਤੇ ਇਸ ਦੌਰਾਨ ਇੱਕ ਅਮੀਰਾਤ ਏਅਰਲਾਈਨਜ਼ ਦਾ ਏ380 ਜਹਾਜ਼ ਵੀ ਉਸ ਦੇ ਕੋਲੋਂ ਲੰਘਦਾ ਦਿਖਾਈ ਦੇ ਰਿਹਾ ਹੈ।