July 5, 2024 12:51 am
ਐਮਐਮ ਨਰਵਾਣੇ

ਐਮਐਮ ਨਰਵਾਣੇ ਨੇ ਸਾਊਦੀ ਅਰਬ ਦੇ ਕਮਾਂਡਰ ਫਾਹਦ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ 15 ਫਰਵਰੀ 2022: ਭਾਰਤੀ ਥਲ ਸੈਨਾ ਮੁਖੀ ਜਨਰਲ ਐਮਐਮ ਨਰਵਾਣੇ ਨੇ ਅੱਜ (ਮੰਗਲਵਾਰ) ਨੂੰ ਰਾਇਲ ਸਾਊਦੀ ਲੈਂਡ ਫੋਰਸਿਜ਼ ਦੇ ਕਮਾਂਡਰ ਲੈਫਟੀਨੈਂਟ ਜਨਰਲ ਫਾਹਦ ਬਿਨ ਅਬਦੁੱਲਾ ਮੁਹੰਮਦ ਅਲ-ਮੁਤੈਰ ਨਾਲ ਦੁਵੱਲੇ ਰੱਖਿਆ ਅਤੇ ਫੌਜੀ ਸਬੰਧਾਂ ਨੂੰ ਡੂੰਘਾ ਕਰਨ ਲਈ ਗੱਲਬਾਤ ਕੀਤੀ। ਇਸ ਦੌਰਾਨ ਲੈਫਟੀਨੈਂਟ ਜਨਰਲ ਅਲ ਮੁਤੈਰ ਨੂੰ ਗੱਲਬਾਤ ਤੋਂ ਪਹਿਲਾਂ ‘ਸਾਊਥ ਬਲਾਕ‘ ਮੈਦਾਨ ‘ਤੇ ‘ਗਾਰਡ ਆਫ਼ ਆਨਰ’ ਦਿੱਤਾ ਗਿਆ।

ਇਸ ਸੰਬੰਧ ‘ਚ ਫੌਜ ਨੇ ਟਵੀਟ ਕੀਤਾ, “ਸਾਊਦੀ ਅਰਬ ਦੇ ਰਾਇਲ ਸਾਊਦੀ ਲੈਂਡ ਫੋਰਸਿਜ਼ ਦੇ ਕਮਾਂਡਰ ਲੈਫਟੀਨੈਂਟ ਜਨਰਲ ਫਾਹਦ ਬਿਨ ਅਬਦੁੱਲਾ ਮੁਹੰਮਦ ਅਲ-ਮੁਤੈਰ ਨੇ ਜਨਰਲ ਐਮਐਮ ਨਰਵਾਨੇ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਰੱਖਿਆ ਸਹਿਯੋਗ ਨੂੰ ਹੋਰ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਜਿਕਰਯੋਗ ਹੈ ਕਿ ਭਾਰਤ ਅਤੇ ਸਾਊਦੀ ਅਰਬ ਵਿਚਾਲੇ ਰੱਖਿਆ ਸਬੰਧ ਪਿਛਲੇ ਸਾਲਾਂ ਦੌਰਾਨ ਤੇਜ਼ੀ ਨਾਲ ਵਧੇ ਹਨ। ਥਲ ਸੈਨਾ ਮੁਖੀ ਨੇ ਦਸੰਬਰ 2020 ਵਿੱਚ ਰਣਨੀਤਕ ਤੌਰ ‘ਤੇ ਮਹੱਤਵਪੂਰਨ ਖਾੜੀ ਦੇਸ਼ ਦਾ ਦੌਰਾ ਕੀਤਾ ਸੀ, ਇਹ ਕਿਸੇ ਭਾਰਤੀ ਫੌਜ ਮੁਖੀ ਦੀ ਸਾਊਦੀ ਅਰਬ ਦੀ ਪਹਿਲੀ ਯਾਤਰਾ ਸੀ।