ਸੰਗਰੂਰ 31 ਅਕਤੂਬਰ 2022: ਪੰਜਾਬ ਦੇ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ (MLA Narinder Kaur Bharaj) ਨੇ ਸੰਗਰੂਰ ਦੇ ਜ਼ਿਲ੍ਹਾ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ | ਹਸਪਤਾਲ ਵਿਚ ਸਫ਼ਾਈ ਪ੍ਰਬੰਧਾਂ ਵਿੱਚ ਕਾਫੀ ਖ਼ਾਮੀਆਂ ਨਜਰ ਆਈਆਂ | ਇਸ ਦੌਰਾਨ ਹਸਪਤਾਲ ਵਿੱਚ 14 ‘ਚੋਂ 10 ਸਫਾਈ ਕਰਮਚਾਰੀ ਗੈਰ-ਹਾਜ਼ਰ ਮਿਲੇ | ਜਿਸ ਲਈ ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ |
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਹਸਪਤਾਲ ਦੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਸੁਣਿਆ ਅਤੇ ਐਕਸਰੇ ਮਸ਼ੀਨ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਲਦੀ ਹੀ ਮੁੱਖ ਮੰਤਰੀ ਨਾਲ ਗੱਲ ਕਰਕੇ ਇਹ ਮਸ਼ੀਨ ਲਗਾਈ ਜਾਵੇਗੀ। ਇਸਦੇ ਨਾਲ ਹੀ ਸੰਗਰੂਰ ਦੇ ਇਤਿਹਾਸਕ ਬਨਾਸਰ ਬਾਗ ਵਿੱਚ ਗੈਰ-ਹਾਜ਼ਰ ਚੱਲ ਰਹੇ ਕਰਮਚਾਰੀਆਂ ਦੀ ਸੂਚੀ ਮੰਗੀ ਹੈ |