Site icon TheUnmute.com

ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਰਿਸ਼ਤੇਦਾਰ ਨਜਾਇਜ ਮਾਈਨਿੰਗ ਮਾਮਲੇ ‘ਚ ਗ੍ਰਿਫਤਾਰ

MLA Manjinder Singh Lalpura

ਗੋਇੰਦਵਾਲ ਸਾਹਿਬ, 27 ਸਤੰਬਰ 2023: ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਦਾ ਰਿਸਤੇਦਾਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਨਜਾਇਜ ਮਾਈਨਿੰਗ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਹੈ | ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ 9 ਟਿੱਪਰ ਮੌਕੇ ਤੋ ਬਰਾਮਦ ਕੀਤੇ ਹਨ। ਜਾਣਾਕਰੀ ਮੁਤਾਬਕ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਜੀਜਾ ਨਿਸ਼ਾਨ ਸਿੰਘ ‘ਤੇ ਨਜਾਇਜ ਮਾਈਨਿੰਗ ਦੇ ਦੋਸ਼ ਲੱਗੇ ਹਨ |

ਜਾਣਾਕਰੀ ਦਿੰਦੇ ਹੋਏ ਥਾਣਾ ਮੁਖੀ ਗੋਇੰਦਵਾਲ ਸਾਹਿਬ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸਤ ਦੇ ਸੰਬੰਧ ਵਿੱਚ ਜਾਮਾਰਾਹ ਵਿਖੇ ਮੌਜੂਦ ਸੀ | ਜਿਸ ਦੌਰਾਨ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਲੱਖਣ ਸਿੰਘ ਸਾਬਕਾ ਸਰਪੰਚ ਭੈਲ ਢਾਏ ਵਾਲਾ ਆਪਣੀ ਜਮੀਨ ਵਿਚ ਨਜਾਇਜ਼ ਮਾਇਨਿੰਗ ਕਰਵਾ ਰਿਹਾ ਹੈ ਅਤੇ ਭੈਲ ਢਾਏ ਵਾਲਾ ਦੇ ਮੰਡ ਖੇਤਰ ਵਿੱਚੋ ਪਹਿਲਾ ਵੀ ਰੇਤ ਦੇ ਟਿੱਪਰ ਭਰਦੇ ਹਨ ਅਤੇ ਅੱਜ ਫਿਰ ਰੇਤ ਭਰੀ ਜਾ ਰਹੀ ਹੈ |

ਜਿਸਦੇ ਕਰਵਾਈ ਕਰਦੇ ਹੋਏ ਪੁਲਿਸ ਪਾਰਟੀ ਵੱਲੋਂ ਮੌਕੇ ‘ਤੇ ਕਾਰਵਾਈ ਕਰਦੇ ਹੋਏ 9 ਟਿੱਪਰ ਕਾਬੂ ਕਰ ਲਏ | ਓਥੇ ਹੀ ਇਨੋਵਾ ਗੱਡੀ ਸਵਾਰ ਨਿਸ਼ਾਨ ਸਿੰਘ ਜੋ ਕਿ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਜੀਜਾ ਹੈ, ਉਸਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਮੁਤਾਬਕ ਨਿਸ਼ਾਨ ਸਿੰਘ ਦੀ ਦੇਖ ਰੇਖ ਹੇਠ ਉਕਤ ਨਜਾਇਜ਼ ਮਾਇਨਿੰਗ ਦਾ ਕੰਮ ਚੱਲ ਰਿਹਾ ਸੀ । ਗੁਰਦਿਆਲ ਸਿੰਘ ਵਾਸੀ ਭੈਲ ਢਾਏ ਵਾਲਾ ਦੇ ਇਲਾਵਾ ਦੋ ਮੋਟਰਸਾਇਕਲ ਜਿਸ ਵਿੱਚੋ ਇਕ ਨੂੰ ਗੁਰਪ੍ਰੀਤ ਸਿੰਘ ਵਾਸੀ ਭੈਲ ਢਾਏ ਵਾਲਾ ਚਲਾ ਰਿਹਾ ਸੀ ਅਤੇ ਇਕ ਬਿਨਾ ਨੰਬਰੀ ਮੋਟਰ ਸਾਇਕਲ ਬਰਾਮਦ ਕੀਤਾ ਹੈ ।

ਜਦਕਿ ਇਕ ਟਿੱਪਰ ਡਰਾਈਵਰ ਅਤੇ ਬਿਨਾ ਨੰਬਰੀ ਮੋਟਰ ਸਾਈਕਲ ਚਾਲਕ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਰਹੇ । ਜਿਨੂੰ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈਂ। ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਕਤ ਨਜਾਇਜ਼ ਮਾਇਨਿੰਗ ਦੇ ਧੰਦੇ ਦੇ ਸਰਪਰਸਤ ਨੂੰ ਕਾਬੂ ਕਰਨ ਲਈ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਦੂਜੇ ਪਾਸੇ ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਦਾ ਕਹਿਣਾ ਹੈ ਕਿ ਉਨ੍ਹਾ ਦੇ ਰਿਸ਼ਤੇਦਾਰ ‘ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ | ਜਿਕਰਯੋਗ ਹੈ ਕਿ ਮਨਜਿੰਦਰ ਸਿੰਘ ਲਾਲਪੁਰਾ ਨੇ ਅੱਜ ਸ਼ੋਸ਼ਲ ਮੀਡਿਆ ‘ਤੇ ਪੋਸਟ ਸਾਂਝੀ ਕਰਦਿਆਂ ਤਰਨਤਾਰਨ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ’ਤੇ ਵੱਡੇ ਦੋਸ਼ ਲਗਾਏ ਹਨ। ਜਿਸ ਵਿਚ ਉਨ੍ਹਾਂ ਦੋਸ਼ ਲਗਾਉਂਦੇ ਹੋਏ ਆਪਣੀ ਸਕਿਓਰਿਟੀ ਤਕ ਵਾਪਸ ਕਰਨ ਦੀ ਗੱਲ ਆਖੀ ਹੈ। ਲਾਲਪੁਰਾ ਨੇ ਕਿਹਾ ਕਿ ‘ਐੱਸ . ਐੱਸ . ਪੀ ਮੈਂ ਤੇ ਕਿਹਾ ਸੀ ਕਿ ਤੂੰ ਬੱਸ ਚੋਰਾਂ ਨਾਲ ਹੀ ਰਲਿਆ ਹੋਇਆ ਹੈ ਪਰ ਹੁਣ ਪਤਾ ਲਗਾ ਤੂੰ ਕਾਇਰ ਵੀ ਹੈ। ਬਾਕੀ ਐੱਸ. ਐੱਸ. ਪੀ ਤੂੰ ਰਾਤ ਜੋ ਪੁਲਸ ਵਾਲੇ ਫੀਲੇ ਭੇਜੇ ਸੀ ਉਨ੍ਹਾਂ ਜੋ ਮੇਰੇ ਰਿਸ਼ਤੇਦਾਰ ਨਾਲ ਕੀਤਾ, ਉਸ ਦੇ ਜਵਾਬ ਦੀ ਉਡੀਕ ਕਰੋ। ਬਾਕੀ ਤੂੰ ਜੋ ਸੀ. ਆਈ. ਏ ਵਾਲਿਆਂ ਕੋਲੋਂ ਰਾਤ ਸੁਨੇਹਾ ਭੇਜਿਆ ਕਿ ਜੇ ਗੈਂਗਸਟਰ ਕਾਰਵਾਈ ਕਰਨ ਐੱਮ. ਐੱਲ. ਏ. ’ਤੇ ਕਈ ਪਰਿਵਾਰ ਤਬਾਹ ਹੋ ਜਾਂਦੇ। ਮੈਨੂੰ ਸਵਿਕਾਰ ਹੈ, ਮੈਂ ਆਪਣੀ ਪੁਲਸ ਸਕਿਓਰਿਰਟੀ ਤੈਨੂ ਵਾਪਸ ਭੇਜ ਰਿਹਾ ਹਾਂ।

ਤੇਰੇ ਕੋਲ ਖੁੱਲ੍ਹਾ ਸਮਾਂ ਤੂੰ ਜੋ ਮੈਨੂੰ ਕਰਵਾਉਣਾ ਕਰਵਾ ਲੈ। ਬਾਕੀ ਪਰਿਵਾਰ ਸਭ ਦੇ ਬਰਾਬਰ ਹਨ। ਰਾਤ ਤੇਰਾ ਸੀ .ਆਈ . ਏ ਵਾਲਾ ਰੱਜਿਆ ਕਹਿੰਦਾ ਰਿਹਾ ਉਥੇ ਕਿ ਮੈਂ 25 ਲੱਖ ਮਹੀਨਾ ਐੱਸ. ਐੱਸ. ਪੀ. ਨੂੰ ਦਿੰਦਾ ਹਾਂ ਤਾਂ ਹੀ ਮੈਂ ਕਹਾਂ ਐਡਾ ਵੱਡਾ ਨਸ਼ੇੜੀ ਤੂੰ ਸੀ. ਆਈ. ਏ. ਦੀ ਕੁਰਸੀ ’ਤੇ ਕਿਉਂ ਰੱਖਿਆ ਹੈ।

ਬਾਕੀ ਤੁਸੀਂ ਜੋ ਕੁੱਟ-ਕੁੱਟ ਕਹਿੰਦੇ ਰਹੇ ਕਿ ਐੱਮ. ਐੱਲ. ਏ. ਦਾ ਨਾਮ ਲੈ, ਤੁਹਾਡੀ ਉਹ ਕਰਤੂਤ ਵੀ ਮੇਰੇ ਕੋਲ ਆ ਗਈ ਹੈ। ਤੇਰੇ ਵੱਲੋਂ ਮੇਰੇ ਰਿਸ਼ਤੇਦਾਰ ਤੇ ਕੀਤੇ ਝੂਠੇ ਪਰਚੇ ਦਾ ਮੈਂ ਸਵਾਗਤ ਕਰਦਾਂ ਹਾਂ। ਉਹ ਬੁਜ਼ਦਿਲ ਹੁੰਦਾ ਹੈ ਜੋ ਆਪਣੀ ਦੁਸ਼ਮਣੀ ਕਿਸੇ ਹੋਰ ਨਾਲ ਕੱਢੇ। ਤੂੰ ਆਪਣੀ ਵਰਦੀ ਪਾਸੇ ਰੱਖ ਤੇ ਮੈਂ ਆਪਣੀ ਵਿਧਾਇਕ ਦੀ ਕੁਰਸੀ ਪਾਸੇ ਰੱਖਦਾ, ਫਿਰ ਦੇਖਦੇ। ਬਾਕੀ ਮੈਂ ਅੱਜ ਵੀ ਕਹਿੰਦਾ ਤਰਨਤਾਰਨ ਪੁਲਸ ਵਿਚ ਪਿਛਲੇ ਕਈ ਸਾਲਾਂ ਤੋਂ ਹੀ ਬਿਨਾਂ ਪੈਸੇ ਕੰਮ ਨਹੀ ਹੁੰਦਾ ਪਰ ਅਸੀਂ ਕਰਵਾਉਣਾ।’

Exit mobile version