Site icon TheUnmute.com

ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਜਗਤਪੁਰ ਤੋਂ ਕੰਡਾਲਾ ਤੱਕ ਸੜਕ ਦੇ ਨਵੀਨੀਕਰਨ ਦੀ ਸ਼ੁਰੂਆਤ ਕਰਵਾਈ

MLA Kulwant Singh

ਐਸ.ਏ.ਐਸ. ਨਗਰ, 21 ਨਵੰਬਰ 2024: ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਨੇ ਅੱਜ ਪਿੰਡ ਜਗਤਪੁਰ ਤੋਂ ਕੰਡਾਲਾ ਤੱਕ ਸੜਕ ਦੇ ਨਵੀਨੀਕਰਨ ਦੀ ਸ਼ੁਰੂਆਤ ਕਰਵਾਈ ਹੈ | ਵਿਧਾਇਕ ਨੇ ਦੱਸਿਆ ਕਿ ਇਹ ਸੜਕ ਲੋਕ ਨਿਰਮਾਣ ਵਿਭਾਗ ਵੱਲੋਂ ਆਉਣ ਵਾਲੇ 3 ਮਹੀਨਿਆਂ ‘ਚ ਬਣਾ ਦਿੱਤੀ ਜਾਵੇਗੀ। ਇਸ ਸੜਕ ਦੇ ਨਵੀਨੀਕਰਨ ਤਹਿਤ 1.61 ਕਿੱਲੋਮੀਟਰ ਸੜਕ ‘ਤੇ 18 ਐਮ.ਐਮ ਦੇ ਪੇਵਰ ਬਲਾਕ ਲਗਾਏ ਜਾਣਗੇ। ਇਸ ਸੜ੍ਹਕ ‘ਤੇ ਇੱਕ ਕਰੋੜ ਰੁਪਏ ਖਰਚ ਕੀਤੇ ਜਾਣਗੇ | ਇਸ ਲਈ ਫ਼ੰਡ ਮੰਡੀ ਬੋਰਡ ਵੱਲੋਂ ਉਪਲੱਬਧ ਕਰਵਾਇਆ ਗਿਆ ਹੈ।

ਇਸ ਮੌਕੇ ਵਿਧਾਇਕ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਇਸ 18 ਫੁੱਟ (ਸਮੇਤ ਬਰਮ 22 ਫ਼ੁੱਟ) ਚੌੜੀ ਸੜ੍ਹਕ ਦੇ ਬਣਨ ਨਾਲ-ਨਾਲ ਇਲਾਕੇ ਦੇ ਵਾਸੀਆਂ ਨੂੰ ਏਅਰਪੋਰਟ ਜਾਣ ਅਤੇ ਆਉਣ ‘ਚ ਵੱਡੀ ਰਾਹਤ ਮਿਲੇਗੀ। ਕੁਲਵੰਤ ਸਿੰਘ ਨੇ ਕਿਹਾ ਕਿ ਇਹ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਇਹ ਸੜਕ ਜਾਵੇ। ਪਹਿਲਾਂ ਇਹ ਸੜ੍ਹਕ ਲੁੱਕ ਵਾਲੀ ਸੀ, ਪਰ ਇਸ ਨੂੰ ਚਿਰ-ਟਿਕਾਊ ਬਣਾਉਣ ਲਈ ਇਸ ਵਾਰ ਪੇਵਰ ਬਲਾਕ ਵਰਤੇ ਜਾਣਗੇ, ਜਿਸ ਸੰਬੰਧੀ ਕੰਮ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ।

ਵਿਧਾਇਕ (MLA Kulwant Singh)  ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਦੇ ਮੁਤਾਬਕ ਪੰਜਾਬ ਦੇ ‘ਚ ਆਮ ਆਦਮੀ ਪਾਰਟੀ ਨੇ ਭਾਵੇਂ ਆਪਣੇ ਚੋਣ ਨਿਸ਼ਾਨ ‘ਤੇ ਪੰਚਾਇਤੀ ਚੋਣ ਨਹੀਂ ਲੜੀ, ਪਰ ਇਸ ਦੇ ਬਾਵਜੂਦ ਲੋਕਾਂ ਨੇ 100 ਫੀਸਦੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ‘ਚ ਵਿਸ਼ਵਾਸ ਰੱਖਣ ਵਾਲੇ, ਬਿਨਾਂ ਕਿਸੇ ਲੜਾਈ-ਝਗੜੇ ਦੇ ਆਪੋ-ਆਪਣੇ ਨੁਮਾਇੰਦਿਆਂ ਨੂੰ ਚੁਣਿਆ ਹੈ | ਇਸ ਨਾਲ ਸਮੁੱਚੇ ਪੰਜਾਬ ਦੇ ਵਿਕਾਸ ਨੂੰ ਅੱਗੇ ਲਿਜਾਇਆ ਜਾਵੇਗਾ, ਜਿਸਦਾ ਸਿਹਰਾ ਸਮੂਹ ਪੁਣਾਜਬ ਵਾਸੀਆਂ ਨੂੰ ਜਾਂਦਾ ਹੈ |

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ‘ਚ ਬਿਨਾਂ ਕਿਸੇ ਪੱਖਪਾਤ ਦੇ ਵਿਕਾਸਮੁਖੀ ਕੰਮਾਂ ਨੂੰ ਤਰਜੀਹ ਦੇ ਰਹੀ ਹੈ | ਉਨ੍ਹਾਂ ਦੱਸਿਆ ਇਸ ਸੜਕ ਦਾ ਕੰਮ ਤਿੰਨ ਮਹੀਨੇ ਦੀ ਸਮਾਂ-ਸੀਮਾ ਅੰਦਰ ਪੂਰਾ ਕਰ ਲਿਆ ਜਾਵੇਗਾ |

ਇਸ ਦੌਰਾਨ ਵਿਧਾਇਕ ਸ. ਕੁਲਵੰਤ ਸਿੰਘ ਨਾਲ ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ, ਦਮਨਦੀਪ ਕੌਰ, ਐਸ.ਡੀ.ਐਮ., ਮੋਹਾਲੀ ,ਸ਼ਿਵਪ੍ਰੀਤ ਸਿੰਘ, ਕਾਰਜਕਾਰੀ ਇੰਜੀਨੀਅਰ ਪੀ.ਡਬਲਿਊ.ਡੀ., ਕੁਲਦੀਪ ਸਿੰਘ ਸਮਾਣਾ, ਡਾਕਟਰ ਕੁਲਦੀਪ ਸਿੰਘ, ਅਵਤਾਰ ਸਿੰਘ ਮੌਲੀ, ਰਣਜੀਤ ਸਿੰਘ ਰਾਣਾ, ਹਰਪਾਲ ਸਿੰਘ ਚੰਨਾ ਸਾਬਕਾ ਕੌਂਸਲਰ, ਹਰਪ੍ਰੀਤ ਸਿੰਘ ਸਰਪੰਚ ਪਿੰਡ ਕੰਡਾਲਾ, ਕਰਮਜੀਤ ਕੁਮਾਰ ਬਿੱਟੂ ਸਰਪੰਚ ਪਿੰਡ ਝਿਊਰਹੇੜੀ, ਦਵਿੰਦਰ ਸਿੰਘ ਕਾਲਾ ਸਫ਼ੀਪੁਰ, ਧੀਰਜ ਕੁਮਾਰ ਗੌਰੀ- ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਗੁਰਜੀਤ ਸਿੰਘ, ਮੁਖਤਿਆਰ ਸਿੰਘ ਸਰਪੰਚ ਪਿੰਡ ਕੁਰੜਾ, ਅਕਬਿੰਦਰ ਸਿੰਘ ਗੋਸਲ, ਬੰਤ ਸਿੰਘ,ਪਰਗਟ ਸਿੰਘ, ਅਮਨਦੀਪ ਸਿੰਘ,,ਗੁਰਪਾਲ ਸਿੰਘ ਗਰੇਵਾਲ, ਮੁਖਤਿਆਰ ਸਿੰਘ ਲਖਨੌਰ, ਸੁਖਵਿੰਦਰ ਸਿੰਘ ਸੁੱਖਾ ਸਰਪੰਚ ਪਿੰਡ ਬਾਕਰਪੁਰ, ਸੁਰਜੀਤ ਸਿੰਘ ਬਾਕਰਪੁਰ ਮੌਜੂਦ ਰਹੇ |

Exit mobile version