TheUnmute.com

ਵਿਧਾਇਕ ਕੁਲਵੰਤ ਸਿੰਘ ਨੇ ਸੱਤਨਰਾਇਣ ਮੰਦਰ ਵਿਖੇ ਰਾਮ ਭਗਤਾਂ ਦੇ ਨਾਲ ਬੈਠ ਕੇ ਅਯੁੱਧਿਆ ਵਿਖੇ ਚੱਲ ਰਿਹਾ ਵੇਖਿਆ ਲਾਈਵ ਪ੍ਰੋਗਰਾਮ

ਮੋਹਾਲੀ, 22 ਜਨਵਰੀ 2024: ਵਿਧਾਇਕ ਕੁਲਵੰਤ ਸਿੰਘ (MLA Kulwant Singh) ਵੱਲੋਂ ਮਟੋਰ ਦੇ ਸੱਤਨਰਾਇਣ ਮੰਦਰ ਵਿੱਚ ਅਯੁੱਧਿਆ ਵਿਖੇ ਭਗਵਾਨ ਰਾਮ ਦੀ ਮੂਰਤੀ ਸਥਾਪਨਾ (ਪ੍ਰਾਣ ਪ੍ਰਤਿਸ਼ਠਾ) ਨਾਲ ਸੰਬੰਧਿਤ ਲਾਈਵ ਟੈਲੀਕਾਸਟ ਸੰਗਤਾਂ ਦੇ ਨਾਲ ਬੈਠ ਕੇ ਵੇਖਿਆ ਗਿਆ। ਵਿਧਾਇਕ ਕੁਲਵੰਤ ਸਿੰਘ ਨੇ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਲਗਵਾਉਣ ਮੌਕੇ ਕਿਹਾ ਕਿ ਸ੍ਰੀ ਰਾਮ ਚੰਦਰ ਜੀ ਦੀ ਅਯੁੱਧਿਆ ‘ਚ ਮੂਰਤੀ ਸਥਾਪਨਾ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਖੁਸ਼ੀ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।

ਇਸ ਪ੍ਰੋਗਰਾਮ ਨੂੰ ਲੈ ਕੇ ਰਾਮ ਭਗਤਾਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਖੁਸ਼ੀ ਨੂੰ ਲੈ ਕੇ ਅੱਜ ਵੱਖ -ਵੱਖ ਥਾਵਾਂ ਤੇ ਸ਼ਰਧਾਲੂਆਂ ਵੱਲੋਂ ਲੰਗਰ ਲਗਾਏ ਜਾ ਰਹੇ ਹਨ ਅਤੇ ਮੰਦਰਾ ਦੇ ਵਿੱਚ ਰਾਮ ਕਥਾ ਕਰਵਾਈ ਗਈ ਹੈ। ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਕਿਹਾ ਕਿ ਸਭਨਾਂ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ, ਕਿਸੇ ਲਈ ਕੋਈ ਭੇਦ ਭਾਵ ਨਹੀਂ ਹੈ ਅਤੇ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸਭਨਾ ਧਰਮਾਂ, ਫਿਰਕਿਆਂ ਤੋਂ ਉੱਪਰ ਉੱਠ ਕੇ ਸਭਨਾਂ ਦੇ ਬਰਾਬਰ ਕੰਮ ਕੀਤੇ ਜਾ ਰਹੇ ਹਨ।

ਆਪ ਸਰਕਾਰ ਸਭ ਲਈ ਬਰਾਬਰ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਸੱਤਨਰਾਇਣ ਮੰਦਰ ਮਟੌਰ ਵਿਖੇ ਰਾਮ ਭਗਤਾਂ ਦੇ ਨਾਲ ਬੈਠ ਕੇ ਸੰਗਤਾਂ ਅਯੁੱਧਿਆ ਵਿਖੇ ਚੱਲ ਰਹੇ ਪ੍ਰੋਗਰਾਮ ਵੇਖਿਆ ਹੈ ਅਤੇ ਪ੍ਰੋਗਰਾਮ ਦੇ ਦੌਰਾਨ ਸ਼ਰਧਾਲੂਆਂ ਦੇ ਚਿਹਰੇ ਤੇ ਬੇਹਦ ਸਕੂਨ ਅਤੇ ਤਸੱਲੀ ਸਾਫ ਝਲਕਦੀ ਸੀ, ਅਤੇ ਇਸ ਆਨੰਦਮਈ ਮਾਹੌਲ ਅਤੇ ਸਮੇਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਇਸ ਮੌਕੇ ਤੇ ਮੰਦਰ ਕਮੇਟੀ ਦੇ ਅਹੁਦੇਦਾਰਾਂ ਦੀ ਤਰਫੋਂ ਵਿਧਾਇਕ ਕੁਲਵੰਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਤੇ ਮੰਦਰ ਕਮੇਟੀ ਪ੍ਰਧਾਨ -ਨਰਿੰਦਰ ਬਾਤਿਸ਼, ਸਾਬਕਾ ਕੌਂਸਲਰ-ਹਰਪਾਲ ਸਿੰਘ ਚੰਨਾ, ਜਸਪਾਲ ਮਟੌਰ, ਕੁਲਦੀਪ ਸਿੰਘ ਸਮਾਣਾ,ਡਾ. ਕੁਲਦੀਪ ਸਿੰਘ, ਬੰਤ ਸਿੰਘ ਸੁਹਾਣਾ, ਵੀ ਕੇ ਵੈਦ, ਅਤੇ ਵੱਡੀ ਗਿਣਤੀ ਵਿੱਚ ਰਾਮ ਭਗਤ ਹਾਜ਼ਰ ਸਨ।

Exit mobile version