July 7, 2024 5:44 pm
School of Eminence

ਮੁੱਖ ਮੰਤਰੀ ਵੱਲੋਂ ਕੀਤੇ ਵਰਚੁਅਲ ਉਦਘਾਟਨ ਦੇ ਦਰਮਿਆਨ MLA ਕੁਲਵੰਤ ਸਿੰਘ ਨੇ ਕੀਤਾ ‘ਸਕੂਲ ਆਫ ਐਮੀਨੈਂਸ’ ਫੇਜ-11 ਲੋਕ ਅਰਪਣ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਮਾਰਚ 2024: ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਦਿੱਲੀ ਅਤੇ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਵੱਲੋਂ ਅੱਜ ਲੁਧਿਆਣਾ ਤੋਂ ਲੁਧਿਆਣਾ ਸਮੇਤ ਪੂਰੇ ਪੰਜਾਬ ਵਿੱਚ 13 ‘ਸਕੂਲਜ਼ ਆਫ ਐਮੀਨੈਂਸ’ ਦੇ ਉਦਘਾਟਨ ਦੇ ਦਰਮਿਆਨ ਐਮ ਐਲ ਏ ਮੋਹਾਲੀ ਕੁਲਵੰਤ ਸਿੰਘ ਵੱਲੋਂ ਫੇਜ਼ -11 ਵਿੱਚ ਜ਼ਿਲ੍ਹੇ ਦੇ ਦੂਜੇ ਸਕੂਲ ਆਫ ਐਮੀਨੈਂਸ ਦਾ ਲੋਕ ਅਰਪਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਨੂੰ ਬਣਾਉਣ ‘ਤੇ ਲਗਭਗ 11.50 ਕਰੋੜ ਰੁਪਏ ਖਰਚ ਆਏ ਹਨ, ਇਸ ਵਿੱਚ 6ਵੀਂ ਕਲਾਸ ਤੋਂ 12ਵੀਂ ਕਲਾਸ ਤੱਕ ਦੇ ਬੱਚੇ ਪੜ੍ਹਨਗੇ ਅਤੇ 9ਵੀਂ ਤੋਂ 10ਵੀਂ ਜਮਾਤ ਤੱਕ ਲਈ ਬੱਚੇ ਐਂਟਰੈਂਸ ਦੇ ਕੇ ਦਾਖਲਾ ਲੈ ਸਕਣਗੇ।

ਉਨ੍ਹਾਂ ਅੱਗੇ ਕਿਹਾ ਕਿ ਇਸ ਸਕੂਲ ਨੂੰ ਬਣਾਏ ਜਾਣ ਦੇ ਲਈ ਸਵਰਗੀ ਅਮਰੀਕ ਸਿੰਘ ਤਹਿਸੀਲਦਾਰ, ਸਾਬਕਾ ਕੌਂਸਲਰ ਦਾ ਵੱਡਾ ਯੋਗਦਾਨ ਹੈ। ਉਹਨਾਂ ਦੇ ਵੱਲੋਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਸਕੂਲ ਨੂੰ ਬਣਾਉਣ ਦੇ ਲਈ ਪੂਰੀ ਸਿਦਕ- ਦਿਲੀ ਨਾਲ ਮਿਹਨਤ ਕੀਤੀ ਗਈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਭਰ ਦੇ ਵਿੱਚ ‘ਸਕੂਲਜ਼ ਆਫ ਐਮੀਨੈਂਸ’ ਦਾ ਬਣਾਏ ਜਾਣਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਸਿੱਖਿਆ ਕ੍ਰਾਂਤੀ ਵੱਲ ਵੱਧਦੇ ਕਦਮ ਹਨ, ਜਿਸ ਨਾਲ ਸਿੱਖਿਆ ਕ੍ਰਾਂਤੀ ਦੇ ਵਿੱਚ ਇੱਕ ਵੱਡਾ ਇਨਕਲਾਬ ਆਵੇਗਾ ਅਤੇ ਵਿਦਿਆਰਥੀ ਸਹੀ ਮਾਇਨਿਆਂ ਦੇ ਵਿੱਚ ਸਮੇਂ ਦੇ ਹਾਣੀ ਬਣ ਸਕਣਗੇ।

ਉਨ੍ਹਾਂ ਕਿਹਾ ਕਿ ਪਹਿਲਿਆਂ ਸਮਿਆਂ ਦੀਆਂ ਸਰਕਾਰਾਂ ਨੇ ਕਦੀ ਵੀ ਸਿੱਖਿਆ ਅਤੇ ਸਿਹਤ ਵਿਭਾਗ ਦੇ ਵਿੱਚ ਲੋੜੀਂਦੇ ਸੁਧਾਰ ਦੀ ਜਰੂਰਤ ਤੱਕ ਮਹਿਸੂਸ ਨਹੀਂ ਕੀਤੀ, ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿੱਚ ਆਉਂਦੇ ਸਾਰ ਹੀ, ਸਭ ਤੋਂ ਪਹਿਲਾਂ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਲੋੜੀਂਦੇ ਵੱਡੇ ਸੁਧਾਰ ਕੀਤੇ ਗਏ, ਪੰਜਾਬ ਭਰ ਦੇ ਵਿੱਚ ਸਿਹਤ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਫ਼ਤ ਦਵਾਈਆਂ ਅਤੇ ਟੈਸਟਾਂ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਗਏ, ਜਿੱਥੇ ਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰੀਜ਼ ਆਪਣੇ ਮੁਫਤ ਚੈਕ ਅਪ ਕਰਵਾ ਰਹੇ ਹਨ, ਜਦਕਿ ਸਿੱਖਿਆ ਵਿਭਾਗ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਂਦੇ ਹੋਏ ‘ਸਕੂਲ ਆਫ ਐਮੀਨੈਂਸ’ ਦੀ ਸ਼ੁਰੂਆਤ ਕੀਤੀ ਗਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਸ਼ਿਆਮਕਰਨ ਤਿੜਕੇ, ਡੀ.ਐਸ.ਪੀ. ਹਰਸਿਮਰਤ ਸਿੰਘ ਬੱਲ, ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਸਿੰਘ ਸਮਾਣਾ, ਜ਼ਿਲ੍ਹਾ ਸਿੱਖਿਆ ਅਫ਼ਸਰ ਫਤਿਹਗੜ੍ਹ ਸਾਹਿਬ ਗਿੰਨੀ ਦੁੱਗਲ, ਬਲਿੰਦਰ ਸਿੰਘ, ਅਮਰੀਕ ਸਿੰਘ, ਹਰਮੇਸ਼ ਸਿੰਘ ਕੁੰਬੜਾ, ਗੁਰਮੀਤ ਕੌਰ ਕੌਂਸਲਰ, ਅਰੁਣ ਗੋਇਲ, ਹਰਵਿੰਦਰ ਸਿੰਘ ਸੈਣੀ, ਅਵਤਾਰ ਸਿੰਘ ਮੌਲੀ ਸਤਵਿੰਦਰ ਸਿੰਘ ਮਿੱਠੂ,ਗੱਬਰ ਮੌਲੀ, ਗੁਰਦੁਆਰਾ ਪ੍ਰਬੰਧਕ ਕਮੇਟੀ ਫੇਸ- 11 ਦੇ ਪ੍ਰਧਾਨ ਹਰਜੀਤ ਸਿੰਘ, ਕੈਪਟਨ ਕਰਨੈਲ ਸਿੰਘ, ਉਪਿੰਦਰਜੀਤ ਕੌਰ, ਅੰਜਲੀ ਸ਼ਰਮਾ, ਆਰ.ਪੀ. ਸ਼ਰਮਾ,ਜਸਪਾਲ ਮਟੌਰ, ਡਾਕਟਰ ਕੁਲਦੀਪ ਸਿੰਘ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਸਵਰਨ ਲਤਾ, ਹਰਵਿੰਦਰ ਕੌਰ,ਤਰੁਣਜੀਤ ਸਿੰਘ ਬਲਾਕ ਪ੍ਰਧਾਨ, ਰਹਿਮਤ ਜੁਨੇਜਾ, ਗੱਜਣ ਸਿੰਘ, ਡਾਕਟਰ ਰਵਿੰਦਰ ਕੰਬਾਲਾ ਵੀ ਹਾਜ਼ਰ ਸਨ। ਫੋਟੋ ਕੈਪਸ਼ਨ : ਵਿਧਾਇਕ ਕੁਲਵੰਤ ਸਿੰਘ ਫੇਜ਼-11 ਵਿਖੇ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕਰਨ ਮੌਕੇ ਨਜ਼ਰ ਆ ਰਹੇ ਹਨ।