TheUnmute.com

ਵਿਧਾਇਕ ਕੁਲਵੰਤ ਸਿੰਘ ਨੇ ਮੁਸਲਿਮ ਭਾਈਚਾਰੇ ਨੂੰ ਈਦ-ਉੱਲ-ਫ਼ਿਤਰ’ ਦੀ ਦਿੱਤੀ ਵਧਾਈ

ਮੋਹਾਲੀ, 22 ਅਪ੍ਰੈਲ 2023: ਅੱਜ ਦੁਨੀਆਂ ਭਰ ਵਿੱਚ ਭਾਈਚਾਰਕ ਅਤੇ ਏਕਤਾ ਦੀ ਮਿਸਾਲ ਈਦ-ਉੱਲ-ਫ਼ਿਤਰ’ (Eid-ul-Fitr) ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਤਿਉਹਾਰ ਮੌਕੇ ਮਸਜਿਦਾਂ ਵਿੱਚ ਮੌਲਵੀਆਂ ਵੱਲੋਂ ਪਵਿੱਤਰ ਕੁਰਾਨ ਦੀਆਂ ਆਇਤਾਂ ਪੜੀਆਂ ਅਤੇ ਨਮਾਜ਼ ਅਦਾ ਫਰਮਾਈ ਗਈ | ਇਸ ਮੌਕੇ ਪਵਿੱਤਰ ਤਿਉਹਾਰ ਮੌਕੇ ਹਲਕਾ ਮੋਹਾਲੀ ਤੋਂ ਵਿਧਾਇਕ ਸ. ਕੁਲਵੰਤ ਸਿੰਘ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ-ਉੱਲ-ਫ਼ਿਤਰ’ ਦੀ ਵਧਾਈਆਂ ਦਿੱਤੀਆਂ |

Eid-ul-Fitr

ਇਸ ਮੌਕੇ ਵਿਧਾਇਕ ਸ. ਕੁਲਵੰਤ ਸਿੰਘ ਹਲਕੇ ਦੇ ਪਿੰਡ ਮਟੌਰ, ਸੋਹਣਾ ਅਤੇ ਪਿੰਡ ਮੌਲੀ ਬੈਦਵਾਨ ਗਏ ਅਤੇ ਮੁਸਲਿਮ ਭਾਈਚਾਰੇ ਨੂੰ ਮਿਲ ਕੇ ਈਦ ਦੀਆਂ ਵਧਾਈਆਂ ਦਿੱਤੀਆਂ । ਸ. ਕੁਲਵੰਤ ਸਿੰਘ ਨੇ ਪਿੰਡ ਮਟੌਰ ਵਿਖੇ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਮਸ਼ਾਲਾ ਦਾ ਕੰਮ ਆਉਣ ਵਾਲੇ 2 ਸਾਲਾਂ ਦੇ ਵਿੱਚ ਮੁਕੰਮਲ ਕਰਵਾਇਆ ਜਾਵੇਗਾ | ਸ. ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾਂ ਹੀ ਸਰਬ-ਸਾਂਝੀਵਾਲਤਾ ਦਾ ਪੈਗਾਮ ਦਿੱਤਾ ਹੈ ਅਤੇ ਹਰ ਧਰਮ ਦੇ ਤਿਉਹਾਰ ਰਲ ਮਿਲ ਕੇ ਮਨਾਉਣਾ ਸਾਡੀ ਪਰੰਪਰਾ ਰਹੀ ਹੈ। ਸਾਰੇ ਧਰਮਾਂ ਦਾ ਸਨਮਾਨ ਕਰਦਿਆਂ ਇਸ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ |

ਇਸ ਮੌਕੇ ਉਨ੍ਹਾਂ ਆਪਣੇ ਸੁਨੇਹੇ ਵਿੱਚ ਕਿਹਾ ਕਿ ਈਦ (Eid-ul-Fitr) ਦਾ ਤਿਉਹਾਰ ਰੱਬ ਦੀ ਰਜ਼ਾ ‘ਚ ਸਮਰਪਿਤ, ਸ਼ਰਧਾ, ਦਿਆਲਤਾ ਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਧਰਮ ਆਪਸੀ ਭਾਈਚਾਰੇ, ਅਮਨ ਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ ਅਤੇ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਗੁਰੂਆਂ-ਪੀਰਾਂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਮੁੱਚੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ।

ਸ. ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਘੱਟ ਗਿਣਤੀ ਭਾਈਚਾਰੇ ਦੀ ਭਲਾਈ ਅਤੇ ਉਨ੍ਹਾਂ ਨੂੰ ਬਰਾਬਰ ਦੇ ਹੱਕ ਦੇਣ ਲਈ ਵਚਨਬੱਧ ਹੈ। ਪੰਜਾਬ ‘ਚ ਆਪਸੀ ਭਾਈਚਾਰਾ, ਸ਼ਾਂਤੀ ਕਾਇਮ ਰਾਖੀ ਜਾਵੇਗੀ, ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਪੰਜਾਬ ਸਰਕਾਰ ਸੂਬੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨਾਲ ਗੁਰਜੀਤ ਮਾਮਾ (ਪ੍ਰਧਾਨ,ਨੂਰਾਨੀ ਮਸਜਿਦ ਮੁਸਲਿਮ ਵੈਲਫੈਅਰ ਕਮੇਟੀ), ਸਲੀਮ ਖ਼ਾਨ, ਆਸਿਫ਼ ਅਲੀ, ਬਲਵਿੰਦਰ ਖ਼ਾਨ, ਮੁਖਤਿਆਰ ਖ਼ਾਨ, ਬਲਵਿੰਦਰ ਖ਼ਾਨ, ਮੁਖਤਿਆਰ ਖ਼ਾਨ, ਰਾਸ਼ੀਦ ਖ਼ਾਨ, ਤਰਸੇਮ ਖ਼ਾਨ,ਜੱਗੀ ਖ਼ਾਨ,ਸਿਤਾਰ ਖ਼ਾਨ,ਇਕਬਾਲ ਖ਼ਾਨ,ਦਿਲਬਰ ਖ਼ਾਨ,ਸੌਦਾਗਰ ਖਾਨ, ਸੀਸ਼ਾ ਖਾਨ,ਸੋਨੂ ਖ਼ਾਨ,ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਬਿੱਲਾ, ਰਣਦੀਪ ਸਿੰਘ, ਤਰਲੋਚਨ ਸਿੰਘ, ਮਨਦੀਪ ਸਿੰਘ, ਸੁਰਿੰਦਰ ਸਿੰਘ,ਮਾਸਟਰ ਵਾਸੁਦੇਵ ਕੌਸ਼ਿਕ, ਸੁਰਿੰਦਰ ਪਾਲ ਬੱਬੂ ਨੰਬਰਦਾਰ, ਰਹਿਮ ਦੀਨ,ਮੁਨਸ਼ੀ ਖਾਨ, ਬਹਾਦਰ ਖਾਨ, ਸਦਾਗਰ ਅਲੀ, ਸੋਮ ਨਾਥ ਉਰਫ ਮੁਹੰਮਦ ਰਫ਼ੀਕ (ਸਾਬਕਾ ਸਰਪੰਚ), ਸਲੀਮ ਅਖ਼ਤਰ, ਸਿਕੰਦਰ ਅਲੀ, ਰਮਜਾਨ ਅਲੀ,ਲਿਆਕਤ ਅਲੀ, ਜਗਦੀਸ਼ ਚੰਦ ਉਰਫ ਮੁਹੰਮਦ ਸਦੀਕ, ਅਸਗਰ ਅਲੀ, ਮੁਹੰਮਦ ਜੇਵਦ, ਜਮੀਲ ਅਹਿਮਦ, ਇਕਰਾਮੁਦੀਨ, ਸਬਰ ਅਲੀ, ਗਫੂਰ ਖਾਨ, ਸੌਕਤ ਅਲੀ, ਨਿਰਮਲ ਖਾਨ, ਮੁਹੰਮਦ ਰਜਵਾਨ ਮਸਜਿਦ ਇਮਾਮ (ਸੋਹਾਣਾ), ਗੁਰਜੀਤ ਖ਼ਾਨ, ਸਿੰਦਰ ਖ਼ਾਨ,ਸ਼ੇਰ ਖ਼ਾਨ, ਮੋਹਿੰਦਰ ਸਿੰਘ,ਜਗਦੀਸ਼ ਸਿੰਘ,ਸੁਰਿੰਦਰ ਸਿੰਘ ਰੋਡਾ,ਹਰਸੰਗਤ ਸਿੰਘ ਆਦਿ ਹਾਜ਼ਰ ਰਹੇ |

 

Exit mobile version