July 2, 2024 9:21 pm
Mla Madan Lal jlalawad

ਵਿਧਾਇਕ ਜਲਾਲਪੁਰ ਵਲੋਂ ਬਲਾਕ ਸੰਭੂ ਦੇ ਦੋ ਦਰਜਨ ਪਿੰਡਾਂ ਦਾ ਦੌਰਾ,ਕੀਤੀ ਲੱਖਾਂ ਰੁਪਏ ਗ੍ਰਾਂਟਾਂ ਦੀ ਵੰਡ

ਰਾਜਪੁਰਾ, ਘਨੌਰ 9 ਦਸੰਬਰ 2021 : ਅੱਜ ਹਲਕਾ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ (MLA Madan Lal Jalalpur) ਵਲੋਂ ਬਲਾਕ ਸੰਭੂ ਅਧੀਨ ਪੈਂਦੇ ਦੋ ਦਰਜਨ ਦੇ ਕਰੀਬ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਗਿਆ ਅਤੇ ਪਿੰਡਾਂ ਨੂੰ ਵੱਖ ਵੱਖ ਵਿਕਾਸ ਕੰਮਾਂ ਲਈ ਪੰਜਾਬ ਨਿਰਮਾਣ ਤਹਿਤ 55.75 ਲੱਖ ਰੁਪਏ ਦੀਆਂ ਗ੍ਰਾਂਟਾਂ ਦੀ ਵੰਡ ਕੀਤੀ ਗਈ। ਪੰਚਾਇਤਾਂ ਨੂੰ ਗ੍ਰਾਂਟਾਂ ਦੀ ਵੰਡ ਕਰਨ ਉਪਰੰਤ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਦਿੱਤੇ ਗਏ ਪੈਸੇ ਦੀ ਸਹੀ ਤਰੀਕੇ ਤੇ ਇਮਾਨਦਾਰੀ ਨਾਲ ਵਰਤੋਂ ਕਰਨ ਦੀ ਅਪੀਲ ਵੀ ਕੀਤੀ। ਅੱਜ ਉਨ੍ਹਾਂ ਵਲੋਂ ਖੇੜੀ ਗੰਡਿਆਂ ਨੂੰ 5.25 ਲੱਖ, ਢੀਂਡਸਾ ਨੂੰ 5 ਲੱਖ, ਬਢੌਲੀ ਗੁਜਰਾਂ ਨੂੰ 10 ਲੱਖ, ਜੱਖੜਾਂ ਨੂੰ 10 ਲੱਖ, ਗਾਜੀਪੁਰ ਨੂੰ 3.75 ਲੱਖ, ਭੱਦਕ ਨੂੰ 3.25 ਲੱਖ, ਗਾਰਦੀਨਗਰ ਨੂੰ 7.25 ਲੱਖ, ਖੇੜੀ ਗੁਰਨਾ ਨੂੰ 8.25 ਲੱਖ, ਸੂਰਜਗੜ੍ਹ 1.25 ਲੱਖ, ਥੂਹਾ ਨੂੰ 4.25 ਲੱਖ, ਮੋਹੀ ਖੁਰਦ ਨੂੰ 1.25 ਲੱਖ, ਨੇਪਰਾਂ ਨੂੰ 1.25 ਲੱਖ, ਆਲਮਪੁਰ ਨੂੰ 1.25 ਲੱਖ, ਘੜਾਮਾ ਕਲਾਂ ਨੂੰ 4.25 ਲੱਖ, ਮੋਹੀ ਕਲਾਂ ਨੂੰ 3. 25 ਲੱਖ, ਘੜਾਮਾ ਖੁਰਦ, ਖੰਡੌਲੀ, ਬਾਸਮਾ, ਬਾਸਮਾ ਕਲੋਨੀ ਤੇ ਨੰਦਗੜ੍ਹ ਨੂੰ ਵੱਖ ਵੱਖ ਕੰਮਾਂ ਲਈ ਗ੍ਰਾਂਟਾਂ ਦੇ ਚੈੱਕ ਦਿੱਤੇ ਗਏ। ਇਸ ਦੌਰਾਨ ਪਾਵਰਕਾਮ ਦੇ ਡਾਇਰੈਕਟਰ ਗਗਨਦੀਪ ਸਿੰਘ ਜਲਾਲਪੁਰ, ਮਾਰਕੀਟ ਕਮੇਟੀ ਰਾਜਪੁਰਾ ਦੇ ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ ਸੇਹਰਾ, ਜਿ਼ਲ੍ਹਾ ਪ੍ਰੀਸ਼ਦ ਮੈਂਬਰ ਅਮਰੀਕ ਸਿੰਘ ਖਾਨਪੁਰ, ਬਲਾਕ ਸੰਭੂ ਦੇ ਚੇਅਰਮੈਨ ਅੱਛਰ ਸਿੰਘ ਭੇਡਵਾਲ, ਬਲਾਕ ਪ੍ਰਧਾਨ ਗੁਰਨਾਮ ਸਿੰਘ ਭੂਰੀਮਾਜਰਾ, ਸਾਬਕਾ ਚੇਅਰਮੈਨ ਬਲਰਾਜ ਸਿੰਘ ਨੋਸ਼ਹਿਰਾ ਸਰਪੰਚ, ਲੈਂਡਮਾਰਗੇਜ਼ ਬੈਂਕ ਰਾਜਪੁਰਾ ਦੇ ਚੇਅਰਮੈਨ ਅਮਰਜੀਤ ਸਿੰਘ ਥੂਹਾ, ਬਲਾਕ ਸੰਮਤੀ ਮੈਂਬਰ ਜ਼ਸਵਿੰਦਰ ਸਿੰਘ ਸੈਣੀ, ਬਲਾਕ ਸੰਮਤੀ ਮੈਂਬਰ ਰੌਸ਼ਨ ਨਨਹੇੜਾ, ਹਰਵਿੰਦਰ ਸਿੰਘ ਕਲਸੀਆਂ, ਇੰਦਰਜੀਤ ਸਿੰਘ ਗਿਫਟੀ ਪ੍ਰਧਾਨ ਯੂਥ ਕਾਂਗਰਸ ਘਨੌਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਮੌਕੇ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ((MLA Madan Lal Jalalpur) ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੇ ਵਿਰੋਧੀ ਖੇਮੇ ‘ਚ ਖਲਬਲੀ ਮਚਾ ਦਿੱਤੀ ਹੈ ਤੇ ਕਾਂਗਰਸ ਪਾਰਟੀ ਜਲਦੀ ਹੀ ਹੋਣ ਜਾ ਰਹੀਆ ਵਿਧਾਨ ਸਭਾ ਚੋਣਾਂ ‘ਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਕੇ ਪੰਜਾਬ ‘ਚ ਪੂਰਨ ਬਹੁਮਤ ਨਾਲ ਦੁਬਾਰਾ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਲਈ ਵਿਸ਼ੇਸ ਲੋਕ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਉੱਪਰ ਵੈਟ ਘੱਟ ਕਰਕੇ ਨਵੀ ਮਿਸ਼ਾਲ ਕਾਇਮ ਕੀਤੀ, ਸਸਤੀ ਬਿਜਲੀ, ਰੇਤ ਦੀਆਂ ਕੀਮਤਾਂ ਘੱਟ ਕਰਨ ਤੇ ਬਸੇਰਾ ਸਕੀਮ ਅਧੀਨ ਲੋੜਵੰਦ ਪਰਿਵਾਰਾਂ ਨੂੰ ਆਪਣਾ ਘਰ ਹੋਣ ਦਾ ਸੁਪਨਾ ਪੂਰਾ ਕੀਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਲਗਾਤਾਰ ਲੋਕ ਹਿੱਤ ‘ਚ ਲਏ ਜਾ ਰਹੇ ਇਤਿਹਾਸਕ ਫੈਸਲਿਆਂ ਨਾਲ ਪੰਜਾਬ ਦੇ ਲੋਕ ਬਾਗੋ ਬਾਗ ਨਜ਼ਰ ਆ ਰਹੇ ਹਨ ।
ਇਸ ਮੌਕੇ ਸਰਪੰਚ ਹਰਸੰਗਤ ਸਿੰਘ ਤਖਤੂਮਾਜਰਾ, ਸਿੰਦਾ ਸਰਪੰਚ ਖੇੜੀਗੰਡਿਆਂ, ਗਾਂਧੀ ਖੇੜੀ ਗੰਡਿਆਂ, ਰਿਸ਼ੂ ਖੇੜੀ ਗੰਡਿਆਂ, ਹੈਪੀ ਸਰਪੰਚ ਥੂਹਾ, ਸੋਨੂੰ ਘੜਾਮਾ, ਗੁਰਭੇਜ਼ ਸਰਪੰਚ ਆਲਮਪੁਰ, ਰਣਬੀਰ ਕੌਰ ਸਰਪੰਚ ਮੋਹੀ ਕਲਾਂ, ਮੇਵਾ ਸਿੰਘ ਮੋਹੀ, ਕਸ਼ਮੀਰ ਸਿੰਘ ਸਰਪੰਚ ਚਲਹੇੜੀ, ਮਾਨ ਸਿੰਘ ਸਰਪੰਚ ਮਦਨਪੁੁਰ, ਤਰਸੇਮ ਲਾਲ ਸਰਪੰਚ ਬਾਸਮਾ, ਪਾਲ ਸਿੰਘ ਸਰਪੰਚ ਬਾਸਮਾ ਕਲੋਨੀ, ਹਜ਼ਾਰਾ ਸਿੰਘ ਸਰਪੰਚ ਨੰਦਗੜ੍ਹ, ਅਰਜਨ ਸਿੰਘ ਨੰਦਗੜ੍ਹ, ਹਰਵਿੰਦਰ ਸਿੰਘ ਖੋਖਰ ਸਰਪੰਚ ਚਤਰਨਗਰ ਅਮਰਜੀਤ ਸਿੰਘ ਸਰਪੰਚ ਭੱਦਕ, ਸੰਤੋਸ਼ ਸਰਪੰਚ ਗਾਜ਼ੀਪੁਰ, ਜੱਸੀ ਸੈਣੀ, ਆਮੀਨਖਾਨ, ਜ਼ੋਰਾ ਸਰਪੰਚ ਖੰਡੌਲੀ, ਨੀਟੂ ਖੰਡੌਲੀ, ਸਤਵੰਤ ਸਿੰਘ ਸਰਪੰਚ ਆਲਮਪੁਰ, ਗੁਰਪ੍ਰੀਤ ਕੌਰ ਸਰਪੰਚ ਘੜਾਮਾਂ ਕਲਾਂ, ਸੋਮ ਨਾਥ ਸਰਪੰਚ ਸੂਰਜਗਡ਼੍ਹ, ਹਾਕਮ ਸਿੰਘ ਸਾਬਕਾ ਸਰਪੰਚ ਮੋਹੀ ਖੁਰਦ, ਪ੍ਰੋ ਮੋਹਨ ਸਿੰਘ ਰਾਣਾ ਗਾਰਦੀਨਗਰ ਸਮੇਤ ਹੋਰ ਵੀ ਹਾਜ਼ਰ ਸਨ।