July 4, 2024 11:02 pm
ਜਲਾਲਪੁਰ

ਵਿਧਾਇਕ ਜਲਾਲਪੁਰ ਨੇ ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਦਿੱਤੇ 74 ਲੱਖ ਚੈੱਕ

ਚੰਡੀਗੜ੍ਹ, 10 ਨਵੰਬਰ 2021 : ਅੱਜ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਬਲਾਕ ਘਨੌਰ ਦੇ ਅੱਧਾ ਦਰਜਨ ਪਿੰਡਾਂ ਨੂੰ ਵੱਖ ਵੱਖ ਵਿਕਾਸ ਕਾਰਜਾਂ ਲਈ ਕਰੀਬ 75 ਲੱਖ ਰੁਪਏ ਦੀਆਂ ਗਰਾਂਟਾਂ ਦੀ ਵੰਡ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਗੁਰਦੀਪ ਸਿੰਘ ਊਟਸਰ, ਬਲਾਕ ਸੰਮਤੀ ਘਨੌਰ ਦੇ ਚੇਅਰਮੈਨ ਜਗਦੀਪ ਸਿੰਘ ਡਿੰਪਲ ਚੱਪਡ਼, ਵਾਈਸ ਚੇਅਰਮੈਨ ਗੁਰਦੇਵ ਸਿੰਘ ਬਘੌਰਾ, ਲੈਂਡ ਮਾਰਗੇਜ ਬੈਂਕ ਘਨੌਰ ਦੇ ਚੇਅਰਮੈਨ ਹਰਵਿੰਦਰ ਸਿੰਘ ਕਾਮੀ, ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਬਲਜੀਤ ਸਿੰਘ ਗਿੱਲ, ਵਾਈਸ ਚੇਅਰਮੈਨ ਰਾਮ ਸਿੰਘ ਸੀਲ ਸਮੇਤ ਹੋਰ ਵੀ ਹਾਜ਼ਰ ਸਨ।

ਅੱਜ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਪਿੰਡ ਸੋਨੇ ਮਾਜਰਾ ਸੋਗਲਪੁਰ ਮਾਜਰੀ ਫਕੀਰਾਂ ਸਨੌਲੀਆਂ ਸਿਆਲੂ ਅਤੇ ਉਲਾਣਾ ਨੂੰ ਵੱਖ ਵੱਖ ਵਿਕਾਸ ਕੰਮਾਂ ਲਈ ਕਰੀਬ 75 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਪ੍ਰਦਾਨ ਕੀਤੇ ਗਏ।ਇਸ ਦੌਰਾਨ ਉਨ੍ਹਾਂ ਸਮੂਹ ਗ੍ਰਾਮ ਪੰਚਾਇਤਾਂ ਨੂੰ ਦਿੱਤੇ ਗਏ ਪੈਸੇ ਦੀ ਸਹੀ ਢੰਗ ਨਾਲ ਵਰਤੋਂ ਕਰਨ ਦੀ ਅਪੀਲ ਵੀ ਕੀਤੀ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਸਰਦਾਰ ਊਧਮ ਫਿਲਮ ਨੂੰ ਆਸਕਰ  ਪੁਰਸਕਾਰ-2022 ਲਈ ਫਿਲਮ ਫੈਡਰੇਸ਼ਨ ਆਫ਼ ਇੰਡੀਆ ਦੀ ਜਿਊਰੀ ਵਲੋਂ ਭਾਰਤੀ ਨੌਮੀਨੇਸ਼ਨ ਵਿਚੋਂ ਬਾਹਰ ਕੱਢਣਾ ਬਹੁਤ ਹੀ ਨਿੰਦਣਯੋਗ ਹੈ ਅਤੇ ਇਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਓਨੀ ਘੱਟ ਹੈ।

ਜਲਾਲਪੁਰ ਨੇ ਕੇਂਦਰ ਸਰਕਾਰ ਖਿਲਾਫ਼ ਨਰਾਜ਼ਗੀ ਜਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਸਾਡੇ ਨੌਜਵਾਨ ਅਜਿਹੀਆਂ ਫ਼ਿਲਮਾਂ ਤੋਂ ਜਾਗਰੂਕ ਹੋ ਕੇ ਆਪਣੇ ਹੱਕਾਂ ਲਈ ਲੜਨਾ ਸਿੱਖਣ, ਇਸੇ ਲਈ ਉਸ ਵੱਲੋਂ ਫਿਲਮ ਫੈਡਰੇਸ਼ਨ ਤੇ ਦਬਾਅ ਬਣਾ ਕੇ ਸਰਦਾਰ ਊਧਮ ਸਿੰਘ ਫਿਲਮ ਦੀ ਨੌਮੀਨੇਸ਼ਨ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਮੇਰੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸ਼ਹੀਦ ਊਧਮ ਸਿੰਘ ਚੇਅਰ ਦੀ ਸਥਾਪਨਾ ਕਰਵਾਈ ਗਈ ਹੈ। ਇਸ ਦੌਰਾਨ ਪਿੰਡਾਂ ਵਿਖੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਹਲਕਾ ਘਨੌਰ ਪਹਿਲਾਂ ਵਾਲਾ ਪਛਡ਼ਿਆ ਹੋਇਆ ਹਲਕਾ ਨਹੀਂ ਰਿਹਾ ਸਗੋਂ ਸੂਬੇ ਦਾ ਨੰਬਰ ਇੱਕ ਹਲਕਾ ਬਣ ਚੁੱਕਾ ਹੈ ਜਿੱਥੇ ਹਰ ਪਿੰਡ ਵਿੱਚ ਸ਼ਹਿਰਾਂ ਵਰਗੀਆਂ ਸਹੂਲਤਾਂ ਮਿਲ ਰਹੀਆਂ।

ਇਸ ਮੌਕੇ ਸਰਪੰਚ ਮਨਜੀਤ ਸਿੰਘ ਚੱਪੜ, ਸਰਪੰਚ ਰਿੰਕਾ ਉਲਾਣਾ, ਯੂਥ ਆਗੂ ਭੋਲਾ ਉਲਾਣਾ, ਮੁਸ਼ਤਾਕ ਅਲੀ ਜੱਸੀ ਘਨੌਰ, ਅਮਰੀਕ ਸਿੰਘ ਸਾਬਕਾ ਸਰਪੰਚ ਸਿਆਲੂ, ਚਰਨ ਕੌਰ ਸਰਪੰਚ ਮਾਜਰੀ ਫਕੀਰਾਂ, ਸੋਹਨ ਲਾਲ ਸਰਪੰਚ ਸਨੌਲੀਆਂ, ਪੰਚ ਰਾਮ ਸਰਪੰਚ ਸੋਗਲਪੁਰ, ਧਰਮਿੰਦਰ ਕੌਰ ਸਿਆਲੂ ਸਮੇਤ ਹੋਰ ਵੀ ਹਾਜ਼ਰ ਸਨ |