Site icon TheUnmute.com

ਵਿਧਾਇਕ ਦਿਨੇਸ਼ ਚੱਢਾ ਨੇ ਸਰਕਾਰੀ ਕਾਲਜਾਂ ਦੇ ਨਵੀਨੀਕਰਨ ਅਤੇ ਲੈਕਚਰਾਰਾਂ ਦੀ ਘਾਟ ਸੰਬੰਧੀ ਵਿਧਾਨ ਸਭਾ ‘ਚ ਚੁੱਕਿਆ ਮੁੱਦਾ

MLA Dinesh Chadha

ਰੂਪਨਗਰ, 07 ਮਾਰਚ 2023: ਹਲਕਾ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ (MLA Dinesh Chadha) ਵਲੋਂ 16ਵੀਂ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਉਚੇਰੀ ਸਿੱਖਿਆ ਦੇ ਵਿਕਾਸ ਸਬੰਧੀ ਰੂਪਨਗਰ ਜ਼ਿਲ੍ਹੇ ਦੇ ਸਰਕਾਰੀ ਕਾਲਜਾਂ ਦੇ ਮੁੱਦਿਆਂ ਨੂੰ ਚੁੱਕਿਆ, ਜਿਸ ਵਿਚ ਸਰਕਾਰੀ ਕਾਲਜ ਰੋਪੜ ਦੀ ਮੁਰੰਮਤ ਸੰਬੰਧੀ ਅਤੇ ਦੂਜਾ ਮੁੱਦਾ ਰੂਪਨਗਰ ਜ਼ਿਲ੍ਹੇ ਦੇ ਲੜਕੀਆਂ ਦੇ ਇਕਲੌਤੇ ਸਰਕਾਰੀ ਕਾਲਜ ਗੁਰੂ ਕਾ ਖੂਹ ਮੁੰਨੇ ਵਿੱਚ ਲੈਕਚਰਾਰਾਂ ਦੀ ਘਾਟ ਸਬੰਧੀ ਵਿਧਾਨ ਸਭਾ ਵਿਚ ਚੁੱਕਿਆ ਗਿਆ।

ਇਸ ਸਬੰਧੀ ਜਵਾਬ ਦਿੰਦਿਆਂ ਉਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 14 ਨਵੰਬਰ 2022 ਨੂੰ ਪੰਜਾਬ ਸਰਕਾਰ ਵਲੋਂ ਸਰਕਾਰੀ ਕਾਲਜ ਰੋਪੜ ਨੂੰ 10 ਸਾਲਾਂ ਬਾਅਦ 1.67 ਕਰੋੜ ਰੁਪਏ ਦੀ ਪ੍ਰਵਾਨਗੀ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ 1 ਕਰੋੜ ਤੋਂ ਵੱਧ ਦੀ ਲਾਗਤ ਹੋਣ ਕਾਰਨ ਇਹ ਤਕਨੀਕੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੂੰ ਵੈਟਿੰਗ ਲਈ ਭੇਜੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵੈਟਿੰਗ ਉਪਰੰਤ ਇਹ ਰਾਸ਼ੀ ਸਰਕਾਰੀ ਕਾਲਜ ਰੋਪੜ ਨੂੰ 3 ਕਿਸ਼ਤਾਂ ਵਿਚ ਜਾਰੀ ਕਰ ਦਿੱਤੀ ਜਾਵੇਗੀ।

ਇਸੇ ਤਰ੍ਹਾਂ ਦੂਜੇ ਪ੍ਰਸ਼ਨ ਦਾ ਜਵਾਬ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਮਾਮਲਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ (MLA Dinesh Chadha) ਵਲੋਂ ਨਿੱਜੀ ਤੌਰ ‘ਤੇ ਵੀ ਮੇਰੇ ਧਿਆਨ ਵਿੱਚ ਲਿਆਦਾ ਗਿਆ ਹੈ ਉਨ੍ਹਾਂ ਕਿਹਾ ਕਿ 650 ਲੈਕਚਰਾਰ ਦਾ ਭਰਤੀ ਕੈਬਨਿਟ ਵਲੋਂ ਪ੍ਰਵਾਨ ਕੀਤੀ ਜਾ ਚੁੱਕੀ ਹੈ ਉਨ੍ਹਾਂ ਕਿਹਾ ਕਿ ਪਹਿਲਾ 1158 ਪ੍ਰੋਫੇਸਰਾਂ ਦੀ ਭਰਤੀ ਕੀਤੀ ਗਈ ਸੀ, ਜਿਸ ਸਬੰਧੀ ਹਾਈ ਕੋਰਟ ਵਿਚ ਮਾਮਲਾ ਚੱਲ ਰਿਹਾ ਹੈ |

ਜਿਸ ਸਬੰਧੀ ਮਾਮਲਾ ਨਿਪਟਣ ਉਪਰੰਤ ਵੱਖ-ਵੱਖ ਕਾਲਜਾਂ ਵਿਚ ਮੰਗ ਅਨੁਸਾਰ ਤਾਇਨਾਤ ਕਰ ਦਿੱਤੇ ਜਾਣਗੇ। ਇਸ ਉਪਰੰਤ ਵਿਧਾਇਕ ਚੱਢਾ ਨੇ ਪੰਜਾਬ ਸਰਕਾਰ ਵੱਲੋਂ ਦੋਨੇ ਸਰਕਾਰੀ ਕਾਲਜਾਂ ਨੂੰ ਲਗਭਗ 2.5 ਕਰੋੜ ਦੇ ਕਰੀਬ ਵਿਸ਼ੇਸ਼ ਗ੍ਰਾਂਟਾਂ ਜਾਰੀ ਕਰਨ ਉੱਤੇ ਧੰਨਵਾਦ ਕੀਤਾ।

Exit mobile version