Site icon TheUnmute.com

MLA ਦਿਨੇਸ਼ ਚੱਢਾ ਵਲੋਂ ਅਧਿਕਾਰੀਆਂ ਨੂੰ ਵਿਕਾਸ ਕਾਰਜ ਸਮਾਂਬੱਧ ਸੀਮਾ ਅੰਦਰ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ

ਰੂਪਨਗਰ, 23 ਫਰਵਰੀ 2023: ਹਲ਼ਕਾ ਰੂਪਨਗਰ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ (Dinesh Chadha) ਨੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰੀਸ਼ਦ ਵਿਖੇ ਮੀਟਿੰਗ ਕਰਦਿਆਂ ਉਚੇਚੇ ਤੌਰ ਉੱਤੇ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਆਪਣੀ ਜ਼ਿੰਮੇਵਾਰੀ ਤੇ ਡਿਊਟੀ ਪ੍ਰਤੀ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵਿਕਾਸ ਦੇ ਕੰਮਾਂ ਅਤੇ ਪਾਣੀ ਦੀਆਂ ਸਬੰਧੀ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਉੱਤੇ ਕਰਨ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਸੀਵਰੇਜ ਦੀ ਸਮੱਸਿਆਂ ਨੂੰ ਜਲਦ ਤੋਂ ਜਲਦ ਯੋਜਨਾਬੱਧ ਤਰੀਕੇ ਨਾਲ ਬਰਸਾਤੀ ਮੌਸਮ ਤੋਂ ਪਹਿਲਾਂ ਹੱਲ ਕਰਨ ਲਈ ਹਦਾਇਤ ਜਾਰੀ ਕੀਤੀ। ਉਨ੍ਹਾਂ ਵੱਖ-ਵੱਖ ਪਿੰਡਾਂ ਵਿਚ ਖੇਡ ਮੈਦਾਨਾਂ ਤੇ ਪਾਰਕਾਂ ਦੇ ਕਾਰਜਾਂ ਦੀ ਵੀ ਵਿਸਥਾਰ ਪੂਰਵਕ ਸਮੀਖਿਆ ਕੀਤੀ।

ਉਨ੍ਹਾਂ ਪਿੰਡਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦੀ ਸੂਚੀ ਪ੍ਰਾਪਤ ਕਰਨ ਦੇ ਲਈ ਵੀ ਕਿਹਾ ਅਤੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਪਿੰਡਾਂ ਮਗਨਰੇਗਾ ਦੇ ਬਿੱਲ ਅਧੂਰੇ ਪਏ ਹਨ ਉਨ੍ਹਾਂ ਇੱਕ ਹਫਤੇ ਦੇ ਅੰਦਰ-ਅੰਦਰ ਕਲੀਅਰ ਕਰ ਲਏ ਜਾਣ ਤੇ ਬਕਾਇਆ ਪਏ ਬਿਲਾਂ ਨੂੰ ਆਨਲਾਈਨ ਕਰਨ ਲਈ ਸਮੂਹ ਏ.ਪੀ.ਓ. ਨੂੰ ਆਦੇਸ਼ ਦਿੱਤੇ।

ਉਨ੍ਹਾਂ ਮੀਟਿੰਗ ਦੌਰਾਨ ਇਹ ਵੀ ਜ਼ਿਕਰ ਕੀਤਾ ਕਿ ਪਿਛਲੇ ਸਮੇਂ ਦੌਰਾਨ ਜਿੱਥੇ ਸੀਵਰੇਜ ਦੀ ਸਮੱਸਿਆ ਸਾਹਮਣੇ ਆਈ ਸੀ ਉਸ ਦਾ ਜੰਗੀ ਪੱਧਰ ‘ਤੇ ਜਲਦ ਤੋਂ ਜਲਦ ਨਿਪਟਾਰਾ ਕਰਨ ਆਦੇਸ਼ ਵੀ ਦਿੱਤੇ।  ਦਿਨੇਸ਼ ਚੱਢਾ (Dinesh Chadha) ਨੇ ਬੀ.ਡੀ.ਪੀ.ਓ ਰੂਪਨਗਰ ਨੂੰ ਬਲਾਕ ਦੇ ਪਿੰਡਾਂ ਵਿਚ ਵੱਧ ਤੋਂ ਵੱਧ ਕੰਮ ਮਗਨਰੇਗਾ ਰਾਹੀਂ ਜਿਵੇਂ ਪਿੰਡਾਂ ਦੀ ਸਫਾਈ, ਪਾਰਕਾਂ, ਖੇਡ ਮੈਦਾਨਾ ਦੀ ਉਸਾਰੀ ਅਤੇ ਟੋਭਿਆ ਦੀ ਸਫਾਈ ਆਦਿ ਕੰਮ ਕਰਵਾਉਣ ਦੀ ਹਦਾਇਤ ਵੀ ਕੀਤੀ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੰਚਾਇਤ ਸੈਕਟਰੀ ਯੂਨੀਅਨ ਬ੍ਰਿਜ ਭੂਸ਼ਣ, ਸੁਪਰਡੈਂਟ ਰਮਾ ਕਾਂਤ, ਏ.ਪੀ.ਓ. ਮਨਿੰਦਰ ਸਿੰਘ, ਬੀ.ਡੀ.ਪੀ.ਓ. ਰੂਪਨਗਰ ਸ. ਦਰਸ਼ਨ ਸਿੰਘ, ਪੰਚਾਇਤੀ ਰਾਜ ਐਕਸੀਅਨ ਅਮਰਪ੍ਰੀਤ ਸਿੰਘ, ਐਸ.ਡੀ.ਓ. ਜੋਗਰਾਜ ਸਿੰਘ, ਐਸ.ਡੀ.ਓ. ਖੁਸ਼ਦੀਪ ਸਿੰਘ, ਜੇ.ਈ. ਸੰਦੀਪ, ਜੇ.ਈ. ਹਰਿੰਦਰ ਸਿੰਘ ਗਿੱਲ, ਜੇ.ਈ. ਦਿਲਪ੍ਰੀਤ ਸਿੰਘ, ਐਡਵੋਕੇਟ ਸਤਨਾਮ ਸਿੰਘ, ਐਡਵੋਕੇਟ ਵਿਕਰਮ ਗਰਗ ਅਤੇ ਹੋਰ ਵੱਖ-ਵੱਖ ਅਧਿਕਾਰੀ ਸਮੇਤ ਸਮੂਹ ਪੰਚਾਇਤ ਮੈਂਬਰ ਰੂਪਨਗਰ, ਨੂਰਪੁਰਬੇਦੀ ਆਦਿ ਹਾਜ਼ਰ ਸਨ।

Exit mobile version