Jaito

ਵਿਧਾਇਕ ਨੇ ਜੈਤੋ ਦੇ ਏ.ਐਸ.ਆਈ. ਨੂੰ ਰਿਸ਼ਵਤ ਲੈਂਦਿਆਂ ਫੜਿਆ

ਚੰਡੀਗੜ੍ਹ 18 ਜੂਨ 2022: ਸਰਕਾਰ ਵਲੋਂ ਸਖ਼ਤ ਭ੍ਰਿਸ਼ਟ ਅਧਿਕਾਰੀਆਂ ‘ਤੇ ਕਾਰਵਾਈ ਸਿਲਸਿਲਾ ਲਗਾਤਾਰ ਜਾਰੀ ਹੈ | ਇਸੇ ਤਹਿਤ ਅੱਜ ਹਲਕਾ ਜੈਤੋ (Jaito) ਦੇ ਵਿਧਾਇਕ ਅਮੋਲਕ ਸਿੰਘ ਨੇ ਪੁਲਿਸ ਥਾਣਾ ਜੈਤੋ ਦੇ ASI ਕਾਹਨ ਸਿੰਘ ਨੂੰ ਰਿਸ਼ਵਤ ਲੈਦਿਆਂ ਰੰਗੇ ਹੱਥੀ ਫੜ ਲਿਆ । ਦੱਸਿਆ ਜਾ ਰਿਹਾ ਹੈ ਕਿ ਪਿੰਡ ਰੋੜੀਕਪੂਰਾ ਦੇ ਸ਼ਿਕਾਇਤ ਕਰਤਾ ਗੁਰਜੰਟ ਸਿੰਘ ਤੋਂ ਕਿਸੇ ਕੰਮ ਦੇ ਬਦਲੇ ਏ.ਐਸ.ਆਈ. ਕਾਹਨ ਸਿੰਘ ਨੇ 6 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ । ਇਸ ਦੌਰਾਨ ਉਕਤ ਵਿਅਕਤੀ ਨੇ ਏ.ਐਸ.ਆਈ. ਨੂੰ 3 ਹਜ਼ਾਰ ਰੁਪਏ ਦਿੱਤੇ, ਪਰ ਏਐੱਸਆਈ ਨੇ ਕੰਮ ਨਹੀਂ ਕੀਤਾ ਅਤੇ ਬਾਕੀ ਰਹਿੰਦੇ 3 ਹਜਾਰ ਦੀ ਮੰਗ ਕੀਤੀ।

ਇਸਤੋਂ ਬਾਅਦ ਗੁਰੰਜਟ ਸਿੰਘ ਰੋੜੀਕਪੂਰਾ ਨੇ ਇਹ ਮਾਮਲਾ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੇ ਧਿਆਨ ਵਿਚ ਲਿਆਂਦਾ। ਵਿਧਾਇਕ ਅਮੋਲਕ ਸਿੰਘ ਨੇ ਆਪਣੇ ਕੋਲੋ ਗੁਰਜੰਟ ਸਿੰਘ ਨੂੰ 3 ਹਜ਼ਾਰ ਰੁਪਏ ਏ.ਐਸ.ਆਈ. ਨੂੰ ਦੇਣ ਲਈ ਦੇ ਦਿੱਤੇ। ਜਦੋਂ ਉਕਤ ਵਿਅਕਤੀ ਨੇ ਏ.ਐਸ.ਆਈ. ਕਾਹਨ ਸਿੰਘ ਨੂੰ ਤਿੰਨ ਹਜ਼ਾਰ ਰੁਪਏ ਦੇ ਦਿੱਤੇ ਤਾਂ ਵਿਧਾਇਕ ਅਮੋਲਕ ਸਿੰਘ ਨੇ ਥਾਣੇ ਪਹੁੰਚ ਕੇ ਏ.ਐਸ.ਆਈ. ਕਾਹਨ ਸਿੰਘ ਤੋਂ ਉਕਤ ਰੁਪਏ ਬਰਾਮਦ ਕਰਕੇ ਐਸ.ਐਸ.ਪੀ. ਫ਼ਰੀਦਕੋਟ ਨੂੰ ਲਿਖਤੀ ਸ਼ਿਕਾਇਤ ਕਰਕੇ ਉਕਤ ਮੁਲਾਜਮ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।

Scroll to Top