Site icon TheUnmute.com

ਮਿਸ਼ੇਲ ਜਾਨਸਨ ਦਾ ਡੇਵਿਡ ਵਾਰਨਰ ‘ਤੇ ਸ਼ਬਦੀ ਹਮਲਾ, ਕ੍ਰਿਕਟ ‘ਚ ਸਭ ਤੋਂ ਵੱਡਾ ਸਕੈਂਡਲ ਕਰਨ ਵਾਲੇ ਨੂੰ ਹੀਰੋ ਵਰਗੀ ਵਿਦਾਈ ਕਿਉਂ?’

David Warner

ਚੰਡੀਗੜ੍ਹ, 03 ਦਸੰਬਰ 2023: ਆਸਟਰੇਲੀਆ ਦੇ ਦਿੱਗਜ ਬੱਲੇਬਾਜ਼ਾਂ ਵਿੱਚੋਂ ਇੱਕ ਡੇਵਿਡ ਵਾਰਨਰ (David Warner) ਪਾਕਿਸਤਾਨ ਖ਼ਿਲਾਫ਼ ਟੈਸਟ ਲੜੀ ਦੀਆਂ ਤਿਆਰੀਆਂ ਦਰਮਿਆਨ ਇਸ ਲੜੀ ਵਿੱਚ ਕੌਮੀ ਟੀਮ ਲਈ ਆਖਰੀ ਵਾਰ ਸਫ਼ੈਦ ਜਰਸੀ ਪਹਿਨਣਗੇ। ਵਾਰਨਰ ਕ੍ਰਿਕਟ ਦੇ ਸਭ ਤੋਂ ਲੰਬੇ ਫਾਰਮੈਟ ‘ਚ ਬਿਹਤਰੀਨ ਫਾਰਮ ‘ਚ ਨਹੀਂ ਰਹੇ ਹਨ ਪਰ ਉਨ੍ਹਾਂ ਨੂੰ ਪਾਕਿਸਤਾਨ ਖ਼ਿਲਾਫ਼ ਟੈਸਟ ਸੀਰੀਜ਼ ਲਈ ਚੁਣਿਆ ਗਿਆ ਸੀ ਜੋ ਆਸਟ੍ਰੇਲੀਆ ਦੇ ਸਾਬਕਾ ਸਟਾਰ ਮਿਸ਼ੇਲ ਜਾਨਸਨ ਨੂੰ ਪਸੰਦ ਨਹੀਂ ਆਇਆ । ਜਾਨਸਨ ਨੇ ਆਪਣੇ ਕਾਲਮ ‘ਚ ਵਾਰਨਰ ‘ਤੇ ਤਿੱਖਾ ਹਮਲਾ ਕਰਦੇ ਹੋਏ ਇਸ ਤੱਥ ਦੀ ਆਲੋਚਨਾ ਕੀਤੀ ਕਿ ਵਾਰਨਰ ਨੂੰ ਉਸ ਦੀ ਖਰਾਬ ਫਾਰਮ ਅਤੇ ‘ਸੈਂਡਪੇਪਰ ਗੇਟ’ ਸਕੈਂਡਲ ‘ਚ ਸ਼ਾਮਲ ਹੋਣ ਦੇ ਬਾਵਜੂਦ ਵਿਦਾਈ ਸੀਰੀਜ਼ ‘ਚ ਖੇਡਣ ਦਾ ਮੌਕਾ ਦਿੱਤਾ ਗਿਆ।

ਜਾਨਸਨ ਨੇ ਦ ਵੈਸਟ ਆਸਟਰੇਲੀਅਨ ਲਈ ਆਪਣੇ ਕਾਲਮ ਵਿੱਚ ਲਿਖਿਆ – ਜਿਵੇਂ ਕਿ ਅਸੀਂ ਡੇਵਿਡ ਵਾਰਨਰ ਦੀ ਵਿਦਾਇਗੀ ਸੀਰੀਜ਼ ਲਈ ਤਿਆਰੀ ਕਰ ਰਹੇ ਹਾਂ, ਕੀ ਕੋਈ ਮੈਨੂੰ ਦੱਸ ਸਕਦਾ ਹੈ ਕਿ ਕਿਉਂ? ਸੰਘਰਸ਼ਸ਼ੀਲ ਟੈਸਟ ਸਲਾਮੀ ਬੱਲੇਬਾਜ਼ ਨੂੰ ਆਪਣੀ ਸੰਨਿਆਸ ਦੀ ਤਾਰੀਖ ਖ਼ੁਦ ਤੈਅ ਕਰਨ ਦਾ ਮੌਕਾ ਕਿਉਂ ਮਿਲਿਆ? ਅਤੇ ਆਸਟਰੇਲੀਆਈ ਕ੍ਰਿਕਟ ਇਤਿਹਾਸ ਦੇ ਸਭ ਤੋਂ ਵੱਡੇ ਸਕੈਂਡਲ ਵਿੱਚੋਂ ਇੱਕ ਖਿਡਾਰੀ ਨੂੰ ਹੀਰੋ ਵਰਗੀ ਵਿਦਾਈ ਕਿਉਂ ਮਿਲ ਰਹੀ ਹੈ ਅਤੇ ਉਸਨੂੰ ਕਿਉਂ ਚਾਹੀਦੀ ਹੈ ?

ਜੌਹਨਸਨ ਨੇ ਲਿਖਿਆ, ‘ਹਾਲਾਂਕਿ ਵਾਰਨਰ (David Warner) ਸੈਂਡਪੇਪਰਗੇਟ ਵਿਚ ਇਕੱਲਾ ਨਹੀਂ ਸੀ। ਉਹ ਉਸ ਸਮੇਂ ਟੀਮ ਦਾ ਸੀਨੀਅਰ ਮੈਂਬਰ ਸੀ ਅਤੇ ਇੱਕ ਅਜਿਹਾ ਖਿਡਾਰੀ ਸੀ ਜੋ ਆਪਣੀ ਸ਼ਕਤੀ ਨੂੰ ‘ਲੀਡਰ’ ਜਾਂ ਇੱਕ ਸੀਨੀਅਰ ਵਜੋਂ ਵਰਤਣਾ ਪਸੰਦ ਕਰਦਾ ਸੀ। ਜਿਸ ਤਰੀਕੇ ਨਾਲ ਉਹ ਹੁਣ ਬਾਹਰ ਜਾ ਰਿਹਾ ਹੈ, ਉਹੀ ਹੰਕਾਰ ਅਤੇ ਸਾਡੇ ਦੇਸ਼ ਪ੍ਰਤੀ ਨਿਰਾਦਰ ਹੈ। ਪ੍ਰਸ਼ੰਸਕ ਵਾਰਨਰ ਲਈ ਕੀ ਲੈ ਕੇ ਆਉਣਗੇ? ਸੈਂਡਪੇਪਰ ਵੀ ਘੱਟ ਪੈ ਜਾਣਗੇ । ਅੰਤਰਰਾਸ਼ਟਰੀ ਕ੍ਰਿਕਟ ਸਿਰਫ਼ ਬੱਲੇ ਜਾਂ ਗੇਂਦ ਨਾਲ ਤੁਹਾਡੀਆਂ ਪ੍ਰਾਪਤੀਆਂ ਬਾਰੇ ਨਹੀਂ ਹੈ। ਤੁਸੀਂ ਆਪਣੇ ਆਪ ਨੂੰ ਕਿਵੇਂ ਸੰਭਾਲਿਆ ਹੈ ਅਤੇ ਤੁਸੀਂ ਗੇਮ ਕਿਵੇਂ ਖੇਡੀ ਹੈ, ਤੁਹਾਡੇ ਚਲੇ ਜਾਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਜਿਉਂਦਾ ਰਹੇਗਾ।

ਜਿਕਰਯੋਗ ਹੈ ਕਿ 2018 ‘ਚ ਦੱਖਣੀ ਅਫਰੀਕਾ ਦੇ ਦੌਰੇ ‘ਤੇ ਗਈ ਆਸਟ੍ਰੇਲੀਆਈ ਟੀਮ ਨੇ ਇਕ ਵੱਡਾ ਸਕੈਂਡਲ ਕੀਤਾ ਸੀ, ਜਿਸ ਨੂੰ ਸੈਂਡਪੇਪਰ ਸਕੈਂਡਲ ਗੇਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸੇ ਲੜੀ ਦੇ ਇੱਕ ਮੈਚ ਵਿੱਚ ਫੀਲਡਿੰਗ ਦੌਰਾਨ ਆਸਟ੍ਰੇਲੀਆ ਦੇ ਤਿੰਨ ਖਿਡਾਰੀ ਤਤਕਾਲੀ ਕਪਤਾਨ ਸਟੀਵ ਸਮਿਥ, ਉਪ ਕਪਤਾਨ ਡੇਵਿਡ ਵਾਰਨਰ ਅਤੇ ਨੌਜਵਾਨ ਖਿਡਾਰੀ ਕੈਮਰਨ ਬੈਨਕ੍ਰਾਫਟ ਗੇਂਦ ਨਾਲ ਛੇੜਛਾੜ ਕਰਦੇ ਪਾਏ ਗਏ ਸਨ, ਜਿਸ ਨਾਲ ਆਸਟ੍ਰੇਲੀਆਈ ਗੇਂਦਬਾਜ਼ ਦੱਖਣੀ ਅਫ਼ਰੀਕਾ ਬੱਲੇਬਾਜ਼ ਜਲਦੀ ਆਊਟ ਕਰ ਸਕਣ |

Exit mobile version