Mission Parambh

Mission Parambh: ਦੇਸ਼ ‘ਚ ਪਹਿਲੀ ਵਾਰ ਨਿੱਜੀ ਪੁਲਾੜ ਕੰਪਨੀ ਦਾ ਰਾਕੇਟ ਸ਼੍ਰੀਹਰੀਕੋਟਾ ਤੋਂ ਕੀਤਾ ਜਾਵੇਗਾ ਲਾਂਚ

ਚੰਡੀਗੜ੍ਹ 08 ਨਵੰਬਰ 2022:  ਭਾਰਤ ਦਾ ਪਹਿਲਾ ਨਿੱਜੀ ਪੁਲਾੜ ਕੰਪਨੀ ਦਾ ਰਾਕੇਟ ਲਾਂਚ ਹੋਣ ਲਈ ਤਿਆਰ ਹੈ। ਪ੍ਰਾਈਵੇਟ ਰਾਕੇਟ ਨੂੰ 12-16 ਨਵੰਬਰ ਦਰਮਿਆਨ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। ਸਪੇਸ ਸਟਾਰਟਅਪ ਕੰਪਨੀ ਸਕਾਈਰੂਟ ਏਰੋਸਪੇਸ (Skyroot Aerospace) ਨੇ ਮੰਗਲਵਾਰ ਨੂੰ ਕਿਹਾ ਕਿ ਵਿਕਰਮ-ਐਸ ਨਾਮ ਦਾ ਇਹ ਰਾਕੇਟ ਟੈਸਟ ਫਲਾਈਟ ਲਈ ਤਿਆਰ ਹੈ ਅਤੇ ਇਸਰੋ ਨੇ ਇਸ ਨੂੰ ਲਾਂਚ ਕਰਨ ਲਈ ਸਕਾਈਰੂਟ ਐਰੋਸਪੇਸ ਨੂੰ 12 ਨਵੰਬਰ ਤੋਂ 16 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਸਕਾਈਰੂਟ ਏਰੋਸਪੇਸ ਦੇ ਇਸ ਮਿਸ਼ਨ ਨੂੰ ‘ਮਿਸ਼ਨ ਪਾਰੰਭ’ (Mission Parambh) ਨਾਮ ਦਿੱਤਾ ਗਿਆ ਹੈ। ਇਸ ਰਾਕੇਟ ਦਾ ਨਾਂ ਮਸ਼ਹੂਰ ਵਿਗਿਆਨੀ ਡਾਕਟਰ ਵਿਕਰਮ ਸਾਰਾਭਾਈ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਸਰੋ ਦੀ ਸਥਾਪਨਾ ਡਾ. ਵਿਕਰਮ ਸਾਰਾਭਾਈ ਦੁਆਰਾ ਕੀਤੀ ਗਈ ਸੀ।

ਕੰਪਨੀ ਦੇ ਸੀਈਓ ਅਤੇ ਸਹਿ-ਸੰਸਥਾਪਕ ਪਵਨ ਕੁਮਾਰ ਚਾਂਦਨਾ ਨੇ ਕਿਹਾ ਕਿ ਰਾਕੇਟ ਲਾਂਚ ਦੀ ਅੰਤਿਮ ਮਿਤੀ ਮੌਸਮ ਦੇ ਹਾਲਾਤਾਂ ਦੇ ਹਿਸਾਬ ਨਾਲ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਕਰਮ-ਐਸ ਰਾਕੇਟ ਇਸਰੋ ਅਤੇ ਇਨਸਪੇਸ (ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਆਥੋਰਾਈਜ਼ੇਸ਼ਨ ਸੈਂਟਰ) ਦੇ ਸਹਿਯੋਗ ਸਦਕਾ ਹੀ ਇੰਨੇ ਘੱਟ ਸਮੇਂ ਵਿੱਚ ਤਿਆਰ ਹੋ ਸਕਿਆ ਹੈ।

ਇਸ ਇੰਜਣ ਵਿੱਚ ਇੱਕ ਖਾਸ ਕਿਸਮ ਦੇ ਈਂਧਨ ਦੀ ਵਰਤੋਂ ਕੀਤੀ ਜਾਵੇਗੀ। ਇਹ ਬਾਲਣ ਨਾ ਸਿਰਫ਼ ਕਿਫ਼ਾਇਤੀ ਹੋਵੇਗਾ ਸਗੋਂ ਵਾਤਾਵਰਨ ਨੂੰ ਵੀ ਘੱਟ ਨੁਕਸਾਨ ਪਹੁੰਚਾਏਗਾ। ਜੇਕਰ ਇਹ ਰਾਕੇਟ ਲਾਂਚ ਸਫਲ ਹੁੰਦਾ ਹੈ ਤਾਂ ਭਵਿੱਖ ‘ਚ ਵੀ ਇਸ ਕਿਫਾਇਤੀ ਈਂਧਨ ਦੀ ਵਰਤੋਂ ਕੀਤੀ ਜਾ ਸਕਦੀ ਹੈ।

Scroll to Top