TheUnmute.com

Mission Gaganyaan: ਇਸਰੋ ਵੱਲੋਂ ਯਾਤਰੀਆਂ ਨੂੰ ਪੁਲਾੜ ‘ਚ ਭੇਜਣ ਦੀਆਂ ਕੋਸ਼ਿਸ਼ਾਂ ਤੇਜ਼, ਪਹਿਲੀ ਮਾਨਵ ਰਹਿਤ ਉਡਾਣ ਦਾ ਪ੍ਰੀਖਣ ਛੇਤੀ ਹੋਵੇਗਾ ਸ਼ੁਰੂ

ਚੰਡੀਗੜ੍ਹ, 07 ਅਕਤੂਬਰ 2023: ਚੰਦਰਮਾ ‘ਤੇ ਭਾਰਤ ਦੇ ਸਫਲ ਲੈਂਡਿੰਗ ਤੋਂ ਬਾਅਦ ਹੁਣ ਯਾਤਰੀਆਂ ਨੂੰ ਪੁਲਾੜ (space) ‘ਚ ਭੇਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਗਗਨਯਾਨ ਮਿਸ਼ਨ ਲਈ ਮਾਨਵ ਰਹਿਤ ਉਡਾਣ ਦਾ ਪ੍ਰੀਖਣ ਛੇਤੀ ਹੀ ਸ਼ੁਰੂ ਹੋਣ ਜਾ ਰਿਹਾ ਹੈ।

ਲਗਭਗ 900 ਕਰੋੜ ਰੁਪਏ ਦੀ ਲਾਗਤ ਵਾਲੇ ਮਿਸ਼ਨ ਦੀ ਅਗਲੇ ਸਾਲ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਸ ਦੇ ਲਈ ਵਾਹਨਾਂ ਦੇ ਤਿੰਨ ਪ੍ਰੀਖਣ ਕੀਤੇ ਜਾਣੇ ਹਨ। ਇਹਨਾਂ ਵਿੱਚੋਂ, ਪਹਿਲਾ ਵਾਹਨ ਟੈਸਟ ਮਿਸ਼ਨ ਟੀਵੀ-ਡੀ1 ਹੋਵੇਗਾ, ਦੂਜਾ ਟੀਵੀ-ਡੀ2 ਮਿਸ਼ਨ ਹੋਵੇਗਾ ਅਤੇ ਤੀਜਾ ਟੈਸਟ ਐਲਵੀਐਮ3-ਜੀ1 ਹੋਵੇਗਾ। ਇਹ ਇੱਕ ਮਾਨਵ ਰਹਿਤ ਮਿਸ਼ਨ ਹੋਵੇਗਾ।

ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ

Image

Image Credit: ISRO

ਇਸਰੋ ਨੇ ਕਿਹਾ ਕਿ ਗਗਨਯਾਨ ਦਾ ਪ੍ਰੀਖਣ ਵਾਹਨ ਜਲਦੀ ਹੀ ਲਾਂਚ ਕੀਤਾ ਜਾਵੇਗਾ। ਤਾਂ ਕਿ ਚਾਲਕ ਦਲ ਦੇ ਸੁਰੱਖਿਆ ਦੀ ਪ੍ਰਣਾਲੀ ਦੀ ਜਾਂਚ ਕੀਤੀ ਜਾ ਸਕੇ। ਇਸ ਦੇ ਲਈ ਫਲਾਈਟ ਪ੍ਰੀਖਣ ਵਹੀਕਲ ਐਬੋਰਟ ਮਿਸ਼ਨ-1 (ਟੀਵੀ-ਡੀ1) ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਦੱਸਣਯੋਗ ਹੈ ਕਿ ਪੁਲਾੜ ਵਿੱਚ ਰੋਬੋਟ ਅਤੇ ਹਿਊਮਨੋਇਡਜ਼ (ਮਨੁੱਖੀ ਵਰਗੇ ਰੋਬੋਟ) ਭੇਜ ਕੇ ਚਾਲਕ ਦਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਗਗਨਯਾਨ ਦੇ ਤੀਜੇ ਵਾਹਨ ਪ੍ਰੀਖਣ, LVM3-G1 ਦੇ ਤਹਿਤ ਭੇਜੇ ਜਾਣ ਵਾਲੇ ਹਿਊਮਨਾਈਡ ਰਾਹੀਂ ਚਾਲਕ ਦਲ ਨੂੰ ਦਰਪੇਸ਼ ਸਾਰੀਆਂ ਚੁਣੌਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ।

Image Credit: ISRO

ਇਸ ਬਾਰੇ ਪਦਮ ਕੁਮਾਰ ਨੇ ਕਿਹਾ ਕਿ ‘ਟੈਸਟ ਵਾਹਨ ਪੁਲਾੜ ਯਾਤਰੀਆਂ ਲਈ ਬਣਾਏ ਗਏ ਕਰੂ ਮਾਡਿਊਲ ਨੂੰ ਆਪਣੇ ਨਾਲ ਲੈ ਜਾਵੇਗਾ। ਫਿਰ ਵਾਯੂਮੰਡਲ (space)  ਦੇ ਕਿਸੇ ਇੱਕ ਬਿੰਦੂ ‘ਤੇ ਔਰਬਿਟ ਵਰਗੀ ਸਥਿਤੀ ਪੈਦਾ ਹੋ ਜਾਵੇਗੀ। ਇਸਰੋ ਦੇ ਵਿਗਿਆਨੀ ਜਾਂਚ ਕਰਨਗੇ ਕਿ ਕੀ ਔਰਬਿਟ ਟਰੈਕਜੈਟਰੀ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਗਗਨਯਾਨ ਮਿਸ਼ਨ ਦੇ ਪਹਿਲੇ ਮਾਨਵ ਰਹਿਤ ਮਿਸ਼ਨ ਦੀ ਅਗਲੇ ਸਾਲ ਦੀ ਸ਼ੁਰੂਆਤ ਲਈ ਯੋਜਨਾ ਬਣਾਈ ਗਈ ਹੈ। ਮਨੁੱਖ ਰਹਿਤ ਮਿਸ਼ਨ ਦਾ ਮਤਲਬ ਹੈ ਕਿ ਕੋਈ ਵੀ ਮਨੁੱਖ ਪੁਲਾੜ ਵਿੱਚ ਨਹੀਂ ਭੇਜਿਆ ਜਾਵੇਗਾ। ਮਾਨਵ ਰਹਿਤ ਮਿਸ਼ਨ ਦੀ ਸਫਲਤਾ ਤੋਂ ਬਾਅਦ ਇੱਕ ਮਨੁੱਖ ਰਹਿਤ ਮਿਸ਼ਨ ਹੋਵੇਗਾ ਜਿਸ ਵਿੱਚ ਮਨੁੱਖ ਪੁਲਾੜ ਵਿੱਚ ਜਾਣਗੇ।

‘ਗਗਨਯਾਨ’ ‘ਚ 3 ਮੈਂਬਰਾਂ ਦੀ ਟੀਮ ਨੂੰ 3 ਦਿਨਾਂ ਦੇ ਮਿਸ਼ਨ ਲਈ ਧਰਤੀ ਦੇ 400 ਕਿਲੋਮੀਟਰ ਉਪਰਲੇ ਪੰਧ ‘ਤੇ ਭੇਜਿਆ ਜਾਵੇਗਾ। ਇਸ ਤੋਂ ਬਾਅਦ ਕਰੂ ਮਾਡਿਊਲ ਨੂੰ ਸਮੁੰਦਰ ਵਿੱਚ ਸੁਰੱਖਿਅਤ ਉਤਾਰਿਆ ਜਾਵੇਗਾ। ਜੇਕਰ ਭਾਰਤ ਆਪਣੇ ਮਿਸ਼ਨ ਵਿੱਚ ਕਾਮਯਾਬ ਹੁੰਦਾ ਹੈ ਤਾਂ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਚੀਨ ਅਤੇ ਰੂਸ ਅਜਿਹਾ ਕਰ ਚੁੱਕੇ ਹਨ।

Image Credit: ISRO

ਸਾਲ 2018 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਵਿੱਚ ਗਗਨਯਾਨ ਮਿਸ਼ਨ ਦਾ ਐਲਾਨ ਕੀਤਾ ਸੀ। ਇਸ ਮਿਸ਼ਨ ਨੂੰ 2022 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਸੀ। ਹਾਲਾਂਕਿ, ਕੋਵਿਡ ਮਹਾਂਮਾਰੀ ਕਾਰਨ ਇਸ ਵਿੱਚ ਦੇਰੀ ਹੋਈ।

ਇਸਰੋ ਇਸ ਮਿਸ਼ਨ ਲਈ ਚਾਰ ਪੁਲਾੜ (space) ਯਾਤਰੀਆਂ ਨੂੰ ਸਿਖਲਾਈ ਦੇ ਰਿਹਾ ਹੈ। ਬੈਂਗਲੁਰੂ ਵਿੱਚ ਸਥਾਪਿਤ ਏਸਟ੍ਰੋਨੌਟ ਟ੍ਰੇਨਿੰਗ ਸੁਵਿਧਾ ਵਿੱਚ ਕਲਾਸਰੂਮ ਸਿਖਲਾਈ, ਸਰੀਰਕ ਤੰਦਰੁਸਤੀ ਸਿਖਲਾਈ, ਸਿਮੂਲੇਟਰ ਸਿਖਲਾਈ ਅਤੇ ਫਲਾਈਟ ਸੂਟ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਇਸਰੋ ਦੀ ਭਵਿੱਖੀ ਮਾਨਵ ਮਿਸ਼ਨਾਂ ਲਈ ਟੀਮ ਦਾ ਵਿਸਤਾਰ ਕਰਨ ਦੀ ਵੀ ਯੋਜਨਾ ਹੈ। ਗਗਨਯਾਨ ਮਿਸ਼ਨ ਲਈ ਲਗਭਗ 90.23 ਅਰਬ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ।

Exit mobile version