TheUnmute.com

ਨਵਜੋਤ ਸਿੱਧੂ ਦੇ ਜੇਲ੍ਹ ‘ਚੋਂ ਬਾਹਰ ਆਉਂਦੇ ਹੀ ਸ਼ੁਰੂ ਹੋਵੇਗਾ ਮਿਸ਼ਨ 2024: ਸੁਰਿੰਦਰ ਡੱਲਾ

ਚੰਡੀਗ੍ਹੜ 29 ਨਵੰਬਰ 2022: ਰੋਡ ਰੇਜ ਮਾਮਲੇ ‘ਚ ਪਟਿਆਲਾ ਜੇਲ ‘ਚ ਬੰਦ ਨਵਜੋਤ ਸਿੰਘ ਸਿੱਧੂ ਬਾਹਰ ਆਉਂਦੇ ਹੀ ਮਿਸ਼ਨ 2024 ਦੀ ਸ਼ੁਰੂਆਤ ਕਰਨਗੇ। ਇਹ ਜਾਣਕਾਰੀ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ (Surinder Dalla)ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਨਵਜੋਤ ਸਿੱਧੂ ਦੇ ਜੇਲ੍ਹ ਤੋਂ ਵਾਪਸ ਆਉਂਦੇ ਹੀ ਮਿਸ਼ਨ 2024 ਸ਼ੁਰੂ ਹੋ ਜਾਵੇਗਾ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਲਿਖਿਆ ਕਿ ਪੰਜਾਬ ਅੱਜ ਵੀ ਮੰਦੀ ਦੇ ਉਸੇ ਦੌਰ ਵਿੱਚ ਖੜ੍ਹਾ ਹੈ ਜਿਸ ਵਿੱਚੋਂ ਨਿਕਲਣ ਲਈ ਨਵਜੋਤ ਸਿੱਧੂ ਨੇ ਮਾਡਲ ਦਿੱਤਾ ਸੀ। ਪੰਜਾਬ ਦਾ ਇੰਜਣ ਨਵਾਂ ਕਰਨ ਦੀ ਨਹੀਂ ਬਲਕਿ ਬਦਲਣ ਦੀ ਲੋੜ ਹੈ। ਆਗੇ ਆਗੇ ਦੇਖੀਏ ਹੋਤਾ ਹੈ ਕਿਆ ?

Navjot Sidhu

 

Exit mobile version