ਚੰਡੀਗ੍ਹੜ 14 ਜੁਲਾਈ 2022: ਏਅਰਲਾਈਨ ਸਪਾਈਸਜੈੱਟ (SpiceJet) ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ । ਇਸਦੇ ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਫਲਾਈਟ SG-56 ਦੋ ਘੰਟੇ ਦੀ ਦੇਰੀ ਨਾਲ ਪਹੁੰਚੀ । ਦੱਸਿਆ ਜਾ ਰਿਹਾ ਹੈ ਕਿ ਇਸ ਫਲਾਈਟ ’ਚ 50 ਦੇ ਕਰੀਬ ਯਾਤਰੀਆਂ ਦਾ ਸਾਮਾਨ ਗਾਇਬ ਪਾਇਆ ਗਿਆ। ਹਾਲਾਂਕਿ ਖ਼ਬਰ ਜਾਣਕਾਰੀ ਅਨੁਸਾਰ ਫਲਾਇਟ ’ਚੋਂ ਯਾਤਰੀਆਂ ਦਾ ਗਾਇਬ ਹੋਇਆ ਸਾਰਾ ਸਾਮਾਨ ਹੁਣ ਮਿਲ ਗਿਆ ਚੁੱਕਾ ਹੈ |
ਜਿਕਰਯੋਗ ਹੈ ਕਿ ਫਲਾਈਟ ‘ਚ ਦੇਰੀ ਅਤੇ ਸਾਮਾਨ ਨਾ ਮਿਲਣ ਕਾਰਨ ਯਾਤਰੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਹ ਫਲਾਈਟ ਦੇਰ ਰਾਤ 10: 45 pm ਮਿੰਟ ’ਤੇ ਉਥੋਂ ਉਡਾਣ ਭਰਨੀ ਸੀ ਪਰ ਉਸ ਨੇ 12: 41 ਸਵੇਰੇ ਉਡਾਣ ਭਰੀ। ਇਸ ਫਲਾਈਟ ਨੇ 3:20 ਮਿੰਟ ’ਤੇ ਅੰਮ੍ਰਿਤਸਰ ਏਅਰਪੋਰਟ ਪਹੁੰਚਣਾ ਸੀ ਜੋ 5:07 ਸਵੇਰੇ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ’ਤੇ ਲੈਂਡ ਹੋਈ। ਇਸ ਨਾਲ ਦੋ ਘੰਟੇ ਮੁਸਾਫਰਾਂ ਨੂੰ ਕਾਫੀ ਖੱਜਲ ਖੁਆਰ ਵੀ ਹੋਣਾ ਪਿਆ |
ਜਿਕਰਯੋਗ ਹੈ ਕਿ ਏਅਰਲਾਈਨ ਸਪਾਈਸਜੈੱਟ (SpiceJet) ‘ਚ ਅਜਿਹੀਆਂ ਘਟਨਾ ਪਹਿਲਾਂ ਵੀ ਸਾਹਮਣੇ ਆਈਆਂ ਸਨ | ਬੀਤੇ ਕੁਝ ਦਿਨ ਪਹਿਲਾਂ ਦਿੱਲੀ ਤੋਂ ਦੁਬਈ ਜਾ ਰਹੀ ਸਪਾਈਸ ਜੈੱਟ (SpiceJet) ਦੀ SG-11 ਫਲਾਈਟ ਦੀ ਤਕਨੀਕੀ ਖਰਾਬੀ ਕਾਰਨ ਪਾਕਿਸਤਾਨ ਦੇ ਕਰਾਚੀ ‘ਚ ਐਮਰਜੈਂਸੀ ਲੈਂਡਿੰਗ ਕੀਤੀ ਗਈ ਸੀ |