Mansa Varanasi corona positive

Miss World 2021 ਕੀਤਾ ਮੁਲਤਵੀ, ਮਨਸਾ ਵਾਰਾਣਸੀ ਸਮੇਤ 17 ਲੋਕ ਕੋਰੋਨਾ ਪੋਜ਼ੀਟਿਵ

ਚੰਡੀਗੜ੍ਹ 17 ਦਸੰਬਰ 2021: ਭਾਰਤ ਸਮੇਤ ਦੁਨੀਆਂ ਦੇ ਹਰ ਕੋਨੇ ‘ਚੋ ਕੋਰੋਨਾ (Corona) ਦੇ ਨਵੇਂ ਵੈਰੀਐਂਟ ਦੇ ਕੇਸ ਸਾਹਮਣੇ ਆ ਰਹੇ ਹਨ | ਇਨ੍ਹਾਂ ਕੇਸਾਂ ‘ਚ ਲਗਤਾਰ ਵਾਧਾ ਹੋ ਰਿਹਾ ਹੈ। ਓਮੀਕਰੋਨ ਦਾ ਅਸਰ ਮਿਸ ਵਰਲਡ 2021 ‘ਤੇ ਵੀ ਪਿਆ ਹੈ। ਦਰਅਸਲ ਮਿਸ ਵਰਲਡ 2021 (Miss World 2021) ਨੂੰ ਪ੍ਰਬੰਧਕਾਂ ਨੇ ਮੁਲਤਵੀ ਕਰ ਦਿੱਤਾ ਹੈ। ਇਹ ਸਮਾਗਮ ਭਾਰਤੀ ਸਮੇਂ ਅਨੁਸਾਰ 17 ਦਸੰਬਰ ਨੂੰ ਸਵੇਰੇ 4.30 ਵਜੇ ਸ਼ੁਰੂ ਹੋਣਾ ਸੀ | ਪਰ ਹੁਣ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਮਿਸ ਇੰਡੀਆ ਮਨਸਾ ਵਾਰਾਣਸੀ (Manasa Varanasi) ਸਮੇਤ 17 ਮੁਕਾਬਲੇਬਾਜ਼ ਕੋਰੋਨਾ (Corona) ਸੰਕ੍ਰਮਿਤ ਪਾਈ ਗਈ ਹੈ | ਸਾਰਿਆਂ ਨੂੰ ਪੋਰਟੋ ਰੀਕੋ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਮਿਸ ਇੰਡੀਆ 2020  (Miss World 2020) ਰਹਿ ਚੁੱਕੀ ਮਨਸਾ ਵਾਰਾਣਸੀ, ਨੇ ਭਾਰਤ ਤੋਂ ਮਿਸ ਵਰਲਡ 2021 ਮੁਕਾਬਲੇ ਵਿੱਚ ਹਿੱਸਾ ਲੈਣਾ ਸੀ।ਹੈਦਰਾਬਾਦ, ਤੇਲੰਗਾਨਾ ਵਿੱਚ ਜਨਮੀ, ਮਾਨਸਾ ਵਾਰਾਣਸੀ (Manasa Varanasi) ਪੇਸ਼ੇ ਤੋਂ ਇੱਕ ਵਿੱਤੀ ਐਕਸਚੇਂਜ ਸੂਚਨਾ ਵਿਸ਼ਲੇਸ਼ਕ ਹੈ| ਮਾਨਸਾ ਨੇ ਆਪਣੀ ਸਕੂਲੀ ਪੜ੍ਹਾਈ ਗਲੋਬਲ ਇੰਡੀਅਨ ਸਕੂਲ ਤੋਂ ਕੀਤੀ ਅਤੇ ਵਾਸਵੀ ਕਾਲਜ ਆਫ਼ ਇੰਜੀਨੀਅਰਿੰਗ ਤੋਂ ਕੰਪਿਊਟਰ ਸਾਇੰਸ ਵਿੱਚ ਗ੍ਰੈਜੂਏਸ਼ਨ ਕੀਤੀ। ਮਿਸ ਇੰਡੀਆ ਬਣਨ ਤੋਂ ਪਹਿਲਾਂ ਮਨਸਾ ਮਿਸ ਤੇਲੰਗਾਨਾ ਵੀ ਰਹਿ ਚੁੱਕੀ ਹੈ।

 


ਪ੍ਰਬੰਧਕਾਂ ਨੇ ਦੱਸਿਆ ਕਿ ਮਿਸ ਵਰਲਡ  (Miss World 2021) ਮੁਕਾਬਲਾ ਅਗਲੇ 90 ਦਿਨਾਂ ਦੇ ਅੰਦਰ ਉਸੇ ਸਥਾਨ ‘ਤੇ ਆਯੋਜਿਤ ਕੀਤਾ ਜਾਵੇਗਾ। ਮੁਕਾਬਲੇਬਾਜ਼ਾਂ ਅਤੇ ਸਬੰਧਤ ਕਰਮਚਾਰੀਆਂ ਨੂੰ ਕੁਆਰੰਟੀਨ, ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਸਥਾਨਕ ਸਿਹਤ ਅਧਿਕਾਰੀਆਂ ਦੁਆਰਾ ਮਨਜ਼ੂਰੀ ਮਿਲਣ ‘ਤੇ ਉਨ੍ਹਾਂ ਨੂੰ ਘਰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

Scroll to Top