Site icon TheUnmute.com

Nagaland :ਨਾਗਾਲੈਂਡ ’ਚ ਗਲਤ ਪਹਿਚਾਣ ਦੀ ਵਜ੍ਹਾ ਨਾਲ ਹੋਈ ਗੋਲੀਬਾਰੀ : Amit Shah

Misidental shooting in Nagaland

ਚੰਡੀਗੜ੍ਹ 06 ਦਸੰਬਰ 2021: ਨਾਗਾਲੈਂਡ (Nagaland) ਸੂਬੇ ਦੇ ਮੋਨ ਜ਼ਿਲ੍ਹੇ ਵਿਚ ਸੁਰੱਖਿਆ ਫੋਰਸ ਦੀ ਗੋਲੀਬਾਰੀ ’ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਸੀ। ਦਸਿਆ ਜਾ ਰਿਹਾ ਇਹ ਕਿ ਸੁਰੱਖਿਆ ਫੋਰਸ ਨੇ ਪਿੰਡ ਵਾਸੀਆਂ ਨੂੰ ਅੱਤਵਾਦੀ ਸਮਝ ਕੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਸਥਾਨਕ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਇਸ ਘਟਨਾ ਤੋਂ ਬਾਅਦ ਭੜਕੀ ਹਿੰਸਾ ਵਿਚ ਇਕ ਫ਼ੌਜੀ ਸ਼ਹੀਦ ਹੋ ਗਿਆ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ  (Amit Shah) ਨੇ ਅੱਜ ਲੋਕ ਸਭਾ ’ਚ ਬਿਆਨ ਦਿੱਤਾ ਕਿ ਉਨ੍ਹਾਂ ਨੇ ਕਿਹਾ ਕਿ ਫ਼ੌਜ ਨੇ ਸ਼ੱਕੀ ਸਮਝ ਕੇ ਗੋਲੀਬਾਰੀ ਕੀਤੀ ਸੀ। ਉਨ੍ਹਾਂ ਕਿਹਾ ਕਿ ਫ਼ੌਜ (Army) ਨੂੰ ਜਾਣਕਾਰੀ ਮਿਲੀ ਸੀ ਕਿ ਮੋਨ ਜ਼ਿਲ੍ਹੇ ਦੇ ਤਿਰੂ ਇਲਾਕੇ ਵਿਚ ਸ਼ੱਕੀ ਵਿਦਰੋਹੀਆਂ ਲੱਗ ਸਕਦੇ ਹਨ । ਇਸ ਤੋਂ ਬਾਅਦ ਫ਼ੌਜ ਦੇ 21 ਕਮਾਂਡੋ ਨਾਲ ਆਪਣੀ ਕਰਵਾਈ ਲਈ ਜਾਲ ਵਿਛਾਇਆ । ਸ਼ਾਮ ਨੂੰ ਜਦੋਂ ਉੱਥੋਂ ਇਕ ਗੱਡੀ ਲੰਘ ਰਹੀ ਸੀ ਤਾਂ ਫ਼ੌਜ ਨੇ ਵਾਹਨ ਨੂੰ ਰੁਕਣ ਲਈ ਕਿਹਾ ਪਰ ਗੱਡੀ ਉੱਥੋਂ ਤੇਜ਼ੀ ਨਾਲ ਲੰਘੀ। ਫ਼ੌਜ ਨੇ ਗੱਡੀ ’ਚ ਸ਼ੱਕੀ ਹੋਣ ਦੇ ਖ਼ਦਸ਼ੇ ਵਿਚ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਇਸ ਵਾਹਨ ’ਚ 8 ਲੋਕ ਸਵਾਰ ਸਨ। ਗੋਲੀਬਾਰੀ ਵਿਚ 6 ਲੋਕ ਮਾਰੇ ਗਏ। ਬਾਅਦ ’ਚ ਪਤਾ ਲੱਗਾ ਕਿ ਇਹ ਗਲਤ ਪਹਿਚਾਣ ਦਾ ਮਾਮਲਾ ਹੈ।ਫ਼ੌਜ ਨੇ ਹੀ 2 ਲੋਕਾਂ ਨੂੰ ਹਸਪਤਾਲ ਪਹੁੰਚਾਇਆ|

ਇਸ ਘਟਨਾ ਤੋਂ ਬਾਅਦ ਸਥਾਨਕ ਪਿੰਡ ਵਾਸੀਆਂ ਭੜਕ ਉਠੇ ਤੇ ਫ਼ੌਜ ਦੀ ਟੁੱਕੜੀ ਨੂੰ ਘੇਰ ਲਿਆ ਅਤੇ 2 ਵਾਹਨਾਂ ਨੂੰ ਅੱਗ ਲਾ ਦਿੱਤੀ। ਜਿਸ ਵਿੱਚ ਇਕ ਜਵਾਨ ਦੀ ਮੌਤ ਹੋ ਗਈ ਅਤੇ ਕਈ ਜਵਾਨ ਜ਼ਖਮੀ ਹੋ ਗਏ। ਆਪਣੀ ਸੁਰੱਖਿਆ ਅਤੇ ਭੀੜ ਨੂੰ ਹਟਾਉਣ ਲਈ ਸੁਰੱਖਿਆ ਫੋਰਸ ਨੂੰ ਗੋਲੀਆਂ ਚਲਾਉਣੀਆਂ ਪਈਆਂ। ਇਸ ਨਾਲ 7 ਹੋਰ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖਮੀ ਹੋ ਗਏ। ਮੌਜੂਦਾ ਸਥਿਤੀ ਕੰਟਰੋਲ ਵਿਚ ਹੈ। ਐੱਫ. ਆਈ. ਆਰ. ਦਰਜ ਕਰ ਕੇ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਪੂਰੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਨੂੰ ਇਕ ਮਹੀਨੇ ’ਚ ਜਾਂਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Exit mobile version