June 30, 2024 4:23 pm
Actor Lalit dies

Mirzapur 2: ਮਿਰਜ਼ਾਪੁਰ 2 ਅਦਾਕਾਰ ਲਲਿਤ ਦੀ ਹੋਈ ਮੌਤ, ਫਲੈਟ ‘ਚ ਬ੍ਰਹਮਾ ਮਿਸ਼ਰਾ ਦੀ ਮਿਲੀ ਲਾਸ਼

ਚੰਡੀਗੜ੍ਹ 2 ਦਸੰਬਰ 2021: (Mirzapur 2)ਮਿਰਜ਼ਾਪੁਰ 2 ਵਿੱਚ ਲਲਿਤ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਬ੍ਰਹਮ ਮਿਸ਼ਰਾ (Brahma Mishra)ਜਾਂ ਬ੍ਰਹਮਸਵਰੂਪ ਮਿਸ਼ਰਾ (Bramhaswaroop Mishra)ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਵੈੱਬ ਸੀਰੀਜ਼ ਮਿਰਜ਼ਾਪੁਰ 2 ਵਿੱਚ ਲਲਿਤ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਬ੍ਰਹਮ ਮਿਸ਼ਰਾ ਜਾਂ ਬ੍ਰਹਮਸਵਰੂਪ ਮਿਸ਼ਰਾ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ।ਮੌਤ ਦੀ ਪੁਸ਼ਟੀ ਸੋਸ਼ਲ ਮੀਡੀਆ ਦੇ ਕੁੱਝ ਨਾਮਵਰ ਪੇਜਾਂ ਦੁਆਰਾ ਕੀਤੀ ਗਈ ਹੈ।ਮੌਤ ਦੇ ਕਾਰਨਾਂ ਦਾ ਅਜੇ ਤੱਕ ਜਨਤਕ ਤੌਰ ‘ਤੇ ਖੁਲਾਸਾ ਨਹੀਂ ਕੀਤਾ ਗਿਆ ਹੈ। ਉਹ ਇੱਕ ਭਾਰਤੀ ਅਭਿਨੇਤਾ ਸੀ ਜਿਸਨੇ ਕਈ ਮਨੋਰੰਜਨ ਸੀਰੀਜ਼ ਅਤੇ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ। ਬ੍ਰਹਮਾ ਮਿਸ਼ਰਾ ਦੀ ਉਮਰ ਲਗਭਗ 26 ਸਾਲ ਦੇ ਕਰੀਬ ਸੀ।


ਬ੍ਰਹਮਾ ਮਿਸ਼ਰਾ ਨੇ ਮਾਂਝੀ ਦੀ-ਮਾਊਂਟੇਨ ਮੈਨ, ਕੇਸਰੀ ਅਤੇ ਐਮਾਜ਼ਾਨ ਪ੍ਰਾਈਮ ਵੈੱਬ ਸੀਰੀਜ਼ ਮਿਰਜ਼ਾਪੁਰ(Mirzapur 2) (ਸੀਜ਼ਨ 1 ਅਤੇ 2) ਵਿੱਚ ਅਭਿਨੈ ਕੀਤਾ। ਉਹ ਮੱਧ ਪ੍ਰਦੇਸ਼ ਦੇ ਭੋਪਾਲ ਦਾ ਰਹਿਣ ਵਾਲਾ ਸੀ। ਬ੍ਰਹਮਾ ਮਿਸ਼ਰਾ(Brahma Mishra) ਜਾਂ ਬ੍ਰਹਮਸਵਰੂਪ ਮਿਸ਼ਰਾ( Bramhaswaroop Mishra) ਨੇ ਮਿਰਜ਼ਾਪੁਰ ਵਿੱਚ ਲਲਿਤ ਦੀ ਭੂਮਿਕਾ ਤੋਂ ਬਾਅਦ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਕਿਰਦਾਰ ਨੂੰ ਨਿਭਾਉਣ ਤੋਂ ਬਾਅਦ ਉਸ ਨੂੰ ਸਮੇਂ ਦੇ ਨਾਲ ਇੰਨੀ ਵੱਡੀ ਪ੍ਰਸਿੱਧੀ ਮਿਲੀ।ਫਿਲਮ ਜਗਤ ਲਈ ਇਹ ਇੱਕ ਬਹੁਤ ਦੁਖਦਾਈ ਖ਼ਬਰ ਹੈ ਕਿ ਇਹ ਸ਼ਾਨਦਾਰ ਅਦਾਕਾਰ ਸਾਡੇ ਵਿੱਚ ਨਹੀਂ ਰਿਹਾ।