ਕੁਲਦੀਪ ਧਾਲੀਵਾਲ

ਮੰਤਰੀ ਕੁਲਦੀਪ ਧਾਲੀਵਾਲ ਨੇ ਹਵਾਈ ਸੇਵਾਂਵਾਂ ਸੰਬੰਧੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੂੰ ਸੌਂਪਿਆ ਮੰਗ ਪੱਤਰ

ਚੰਡੀਗੜ੍ਹ 11 ਮਈ 2022: ਪੰਜਾਬ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ  (Kuldeep  Singh Dhaliwal) ਨੇ ਅੱਜ ਦਿੱਲੀ ਵਿਖੇ ਯੂਨੀਅਨ ਮਿਨੀਸਟਰ ਸ਼੍ਰੀ ਵੀ.ਮੁਰਲੀਧਰਨ (Union Minister V. Muraleedharan) ਜੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ । ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਐਨ.ਆਰ.ਆਈ ਨਾਲ ਜੁੜੀਆਂ ਕਈ ਸਮੱਸਿਆਵਾਂ ਦੇ ਮੁੱਦਿਆ ‘ਤੇ ਵਿਚਾਰ ਵਟਾਂਦਰਾ ਕੀਤਾ। ਇਹਨਾ ਮੁੱਦਿਆ ਚ ਪੇਸ਼ ਆ ਰਹੀ ਵੱਖ ਵੱਖ ਮੁਸੀਬਤਾਂ ਬਾਰੇ ਜਾਣੂ ਕਰਵਾਇਆ |ਇਸ ਦੌਰਾਨ ਧਾਲੀਵਾਲ ਵਲੋਂ ਕਨੇਡਾ, ਆਸਟ੍ਰੇਲੀਆ, ਅਮਰੀਕਾ ਅਤੇ ਕਈ ਦੇਸ਼ਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਅਤੇ ਚੰਡੀਗੜ੍ਹ ਅਤੇ ਮੋਹਾਲੀ ਦੇ ਹਵਾਈ ਅੱਡਿਆਂ ਨੂੰ ਅੰਤਰਰਾਸ਼ਟਰੀ ਬਣਾਉਣ ਸੰਬੰਧੀ ਗੱਲਬਾਤ ਕੀਤੀ |

ਉਨ੍ਹਾਂ ਕਿਹਾ ਕਿ ਐਨਆਰਆਈ ਦੀ ਜ਼ਮੀਨ ਕਿਸੇ ਕੋਲ ਠੇਕੇ ‘ਤੇ ਰਹਿੰਦੀ ਹਾ ਤਾਂ ਜਿਸ ਤੋਂ ਬਾਅਦ ਕਈ ਮਾਮਲਿਆਂ ‘ਚ ਉਨ੍ਹਾਂ ਦਾ ਮਾਲਕਾਨਾ ਹੱਕ ਖ਼ਤਮ ਹੋ ਜਾਂਦਾ ਹੈ। ਜਿਸ ਦੌਰਾਨ ਧਾਲੀਵਾਲ ਨੇ ਵਿਦੇਸ਼ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ NRI ਦੀ ਸਮੱਸਿਆ ਨੂੰ ਸੁਪਰੀਮ ਕੋਰਟ ‘ਚ ਜਾਂ ਸੰਸਦ ‘ਚ ਚੁੱਕੋ ਤਾਂ ਜੋ ਉਨ੍ਹਾਂ ਦੀ ਜਾਇਦਾਦ ਨੂੰ ਲੈ ਕੇ ਕੋਈ ਸਮੱਸਿਆ ਨਾ ਆਵੇ।

ਨਾਲ ਹੀ ਪੰਜਾਬ ਮੰਤਰੀ ਨੇ ਵਿਦੇਸ਼ਾਂ ‘ਚ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਤੁਰੰਤ ਵਤਨ ਵਾਪਸ ਲਿਆਉਣ ਦੀ ਗੱਲ ਵੀ ਕੀਤੀ। ਉਨ੍ਹਾਂ ਮੁਰਲੀਧਰਨ ਨੂੰ ਦੱਸਿਆ ਕਿ ਵਿਦੇਸ਼ਾਂ ‘ਚ ਮਰਨ ਵਾਲਿਆਂ ਦੀਆਂ ਲਾਸ਼ਾਂ ਕਈ ਦਿਨਾਂ ਤੱਕ ਉੱਥੇ ਪਈ ਰਹਿੰਦੀ ਹੈ, ਜਿਸ ਕਰਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Punjab Cabinet Minister Kuldeep Singh

Scroll to Top