TheUnmute.com

ਮੰਤਰੀ ਆਤਿਸ਼ੀ ਨੂੰ 15 ਅਗਸਤ ‘ਤੇ ਦਿੱਲੀ ‘ਚ ਝੰਡਾ ਲਹਿਰਾਉਣ ਦੀ ਨਹੀਂ ਮਿਲੀ ਇਜਾਜ਼ਤ

ਚੰਡੀਗੜ੍ਹ, 13 ਅਗਸਤ 2024: 15 ਅਗਸਤ ਨੂੰ ਅਗਾਮੀ ਅਜ਼ਾਦੀ ਦਿਹਾੜੇ (Independence Day) ‘ਤੇ ਮੰਤਰੀ ਆਤਿਸ਼ੀ (Minister Atishi) ਨੂੰ ਦਿੱਲੀ (Delhi) ‘ਚ ਝੰਡਾ ਲਹਿਰਾਉਣ ਦੀ ਇਜਾਜ਼ਤ ਨਹੀਂ ਮਿਲੀ | ਸੰਬੰਧਿਤ ਪ੍ਰਸ਼ਾਸਨ ਵਿਭਾਗ ਨੇ ਆਤਿਸ਼ੀ ਨੂੰ ਝੰਡਾ ਲਹਿਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਗੋਪਾਲ ਰਾਏ ਨੇ ਪੱਤਰ ਸੀਐੱਮ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ‘ਤੇ ਭੇਜਿਆ ਸੀ, ਜਿਸ ਦਾ ਜਵਾਬ ਵਿਭਾਗ ਤੋਂ ਦਿੱਤਾ ਗਿਆ ਹੈ । ਦਿੱਲੀ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ ਦਾ ਕਹਿਣਾ ਹੈ ਕਿ ਝੰਡਾ ਅਰਵਿੰਦ ਕੇਜਰੀਵਾਲ ਹੀ ਲਹਿਰਾ ਸਕਦੇ ਹਨ।

ਆਮ ਪ੍ਰਸ਼ਾਸਨ ਵਿਭਾਗ ਨੇ ਅਜ਼ਾਦੀ ਦਿਹਾੜੇ (Independence Day) ਦੇ ਸਮਾਗਮ ਲਈ ਦਿੱਲੀ ਦੇ ਮੁੱਖ ਮੰਤਰੀ ਦੀ ਉਪਲਬੱਧਤਾ ਲਈ ਉਨ੍ਹਾਂ ਦੀ ਸਹੂਲਤ ਦੀ ਮੰਗ ਕੀਤੀ ਹੈ। ਹਾਲਾਂਕਿ, ਮੁੱਖ ਮੰਤਰੀ ਦਫ਼ਤਰ ਨੇ ਉਨ੍ਹਾਂ ਦੀ ਅਣਉਪਲਬਧਤਾ ਦਾ ਸੰਕੇਤ ਦਿੱਤਾ ਹੈ ਕਿਉਂਕਿ ਉਹ ਨਿਆਂਇਕ ਹਿਰਾਸਤ ‘ਚ ਹਨ।

Atishi

Exit mobile version