ਚੰਡੀਗੜ੍ਹ 29 ਨਵੰਬਰ 2022 : ਸਰਕਾਰ ਨੇ ਗੰਨ ਕਲਚਰ ਨੂੰ ਲੈ ਕੇ ਸਖ਼ਤੀ ਦਿਖਾਈ ਹੈ। ਸਰਕਾਰ ਨੇ ਹਥਿਆਰਾਂ ਨੂੰ ਲੈ ਕੇ ਵੱਡੇ ਫੈਸਲੇ ਲਏ ਹਨ। ਪੰਜਾਬ ਸਰਕਾਰ ਨੇ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸੂਬੇ ‘ਚ ਹਰ ਰੋਜ਼ ਗੋਲੀਆਂ ਚੱਲਣ ਦੀਆਂ ਖਬਰਾਂ ਆ ਰਹੀਆਂ ਹਨ, ਸਰਕਾਰ ਨੇ ਇਸ ਸਬੰਧੀ ਸਖਤੀ ਦਿਖਾਈ ਹੈ। ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ ‘ਤੇ ਸਖ਼ਤ ਪਾਬੰਦੀ ਹੋਵੇਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬੀ ਗੀਤਾਂ ਵਿੱਚ ਹਥਿਆਰਾਂ ਦੀ ਵਡਿਆਈ ਬੰਦ ਕਰ ਦਿੱਤੀ ਗਈ ਹੈ। ਹੁਣ ਤੋਂ ਨਸ਼ੇ ਅਤੇ ਹਥਿਆਰ ਗੀਤ ਦਾ ਹਿੱਸਾ ਨਹੀਂ ਹੋਣਗੇ।
ਪੰਜਾਬ ਸਰਕਾਰ ਨੇ ਹਿਦਾਇਤਾਂ ਦਿੱਤੀਆਂ ਸੀ ਕਿ ਸਾਰੇ ਆਪਣੇ ਸੋਸ਼ਲ ਮੀਡੀਆ ਤੋਂ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੀਆਂ ਤਸਵੀਰਾਂ ਅਤੇ ਹਥਿਆਰਾਂ ਦੀ ਨੁਮਾਇਸ ਵਾਲੀਆਂ ਤਸਵੀਰਾਂ ‘ਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਰ ਹੁਣ ਮੰਤਰੀ ਅਨਮੋਲ ਗਗਨ ਮਾਨ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆਂ ਤੇ ਵਾਈਰਲ ਹੋ ਰਹੀਆਂ ਹਨ ਜਿਸ ਵਿੱਚ ਉਹ ਹੱਥ ਵਿੱਚ ਹਥਿਆਰ ਫੜ੍ਹੀ ਨਜ਼ਰ ਆ ਰਹੀ ਹੈ ।
ਦੇਖੋ ਤਸਵੀਰਾਂ –
ਦੱਸ ਦਈਏ ਕਿ ਪੰਜਾਬ ਸਰਕਾਰ ‘ਚ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਅਤੇ ਪੰਜਾਬੀ ਸਿੰਗਰ ਅਨਮੋਲ ਗਗਨ ਮਾਨ ਹੀ ਆਪਣੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਾ ਕਰਦੀ ਹੋਈ ਨਜ਼ਰ ਆ ਰਹੀ ਹੈ । ਮਾਨ ਵਲੋਂ ਪੰਜਾਬ ਸਰਕਾਰ ਦੇ 72 ਘੰਟੇ ਦਾ ਅਲਟੀਮੇਟਮ ਖ਼ਤਮ ਹੋਣ ਤੋਂ ਬਾਅਦ ਵੀ ਹਥਿਆਰਾਂ ਨਾਲ ਤਸਵੀਰਾਂ ਨੂੰ ਹਟਾਇਆ ਨਹੀਂ ਗਿਆ। ਜਿਸ ਤੋਂ ਮਗਰੋਂ ਵਿਰੋਧੀ ਧਿਰ ਨੇ ਸਵਾਲ ਖੜ੍ਹੇ ਕੀਤੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਦਾ ਕਹਿਣਾ ਹੈ ਕਿ ਕੀ ਇਹ ਨਿਯਮ ਸਿਰਫ ਆਮ ਲੋਕਾਂ ਲਈ ਹਨ, ਸਰਕਾਰ ਦੇ ਮੰਤਰੀਆਂ ਲਈ ਨਹੀਂ।