June 30, 2024 3:00 pm
ਜੁਗਾੜੂ ਰੇਹੜੀਆਂ

ਜੁਗਾੜੂ ਰੇਹੜੀਆਂ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਮਿੰਨੀ ਟਰਾਂਸਪੋਰਟ ਯੂਨੀਅਨ ਵਲੋਂ ਚੱਕਾ ਜਾਮ

ਬਟਾਲਾ 12 ਜੁਲਾਈ 2022: ਪੰਜਾਬ ਸਰਕਾਰ ਵਲੋਂ ਪਿਛਲੇ ਕੁਝ ਸਮੇ ਪਹਿਲਾ ਮੋਟਰਸਾਈਕਲ ਦੀਆਂ ਬਣਾਈਆਂ ‘ਜੁਗਾੜੂ ਰੇਹੜੀਆਂ’ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਲੈ ਲਿਆ ਗਿਆ ਸੀ | ਹੁਣ ਜੁਗਾੜੂ ਰੇਹੜੀਆਂ ਖਿਲਾਫ ਪੰਜਾਬ ਦੀ ਮਿੰਨੀ ਟਰਾਂਸਪੋਰਟ ਯੂਨੀਅਨ ਵਲੋਂ ਵਿਰੋਧ ਕੀਤਾ ਗਿਆ ਹੈ | ‘ਜੁਗਾੜੂ ਰੇਹੜੀਆਂ’ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੀ ਮਿੰਨੀ ਟਰਾਂਸਪੋਰਟ ਯੂਨੀਅਨ ਵਲੋਂ ਬਟਾਲਾ ਵਿਖੇ ਅੰਮ੍ਰਿਤਸਰ -ਗੁਰਦਾਸਪੁਰ ਮੁਖ ਮਾਰਗ ਤੇ ਚੱਕਾ ਜਾਮ ਕਰਕੇ ਧਰਨਾ ਦਿੱਤਾ ਹੈ |

ਇਸ ਦੌਰਾਨ ਇਨ੍ਹਾਂ ਯੂਨੀਅਨ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਟੈਕਸ ਵੀ ਦੇ ਰਹੇ ਹਨ ਲੇਕਿਨ ਇਨ੍ਹਾਂ ਜੁਗਾੜੂ ਰੇਹੜੀਆਂ ਜੋ ਗੈਰਕਾਨੂੰਨੀ ਹਨ, ਇਨ੍ਹਾਂ ਦੀ ਵਜਾ ਨਾਲ ਉਹਨਾਂ ਨੂੰ ਵੱਡਾ ਘਾਟਾ ਹੋ ਰਿਹਾ ਹੈ ਅਤੇ ਉਹਨਾਂ ਮੰਗ ਕੀਤੀ ਕਿ ਜਲਦ ਪੰਜਾਬ ਸਰਕਾਰ ਆਪਣਾ ਪਹਿਲਾ ਲਿਆ ਫੈਸਲਾ ਲਾਗੂ ਕਰੇ ਅਤੇ ਇਹਨਾਂ ਜੁਗਾੜੂ ਰੇਹੜੀਆਂ ਨੂੰ ਬੰਦ ਕੀਤਾ ਜਾਵੇ | ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਉਹਨਾਂ ਦੀ ਮੰਗ ਵੱਲ ਸੰਜੀਦਾ ਨਾ ਹੋਈ ਤਾ ਉਨ੍ਹਾਂ ਵਲੋਂ ਆਪਣਾ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ ਅਤੇ ਜਿਸਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ |