Amritsar

ਵਾਤਾਵਰਣ ਨੂੰ ਹਰਿਆ ਭਰਿਆ ਕਰਨ ਲਈ ਅੰਮ੍ਰਿਤਸਰ ‘ਚ ਲਗਾਇਆ ਜਾ ਰਿਹਾ ਹੈ ਮਿੰਨੀ ਜੰਗਲ: ਮੀਤ ਹੇਅਰ

ਅੰਮ੍ਰਿਤਸਰ 16 ਸਤੰਬਰ 2022: ਅੱਜ ਅੰਮ੍ਰਿਤਸਰ (Amritsar) ਵਿਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮੀਤ ਹੇਅਰ ਪਹੁੰਚੇ ਅਤੇ ਉਨ੍ਹਾਂ ਨੇ ‘ਆਪ’ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਹਰੇਕ ਵਿਅਕਤੀ ਨੂੰ ਰੁੱਖ ਲਾਉਣ ਦੀ ਅਪੀਲ ਕੀਤੀ ਗਈ ਹੈ ਅਤੇ ਉਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਵਿਚ ਫੋਕਲ ਪੁਆਇੰਟ ਦੇ ਨਜ਼ਦੀਕ ਇਕ ਮਿੰਨੀ ਜੰਗਲ ਲਗਾਇਆ ਜਾ ਰਿਹਾ ਹੈ ਜੋ ਕਿ ਢਾਈ ਏਕੜ ਦੀ ਜ਼ਮੀਨ ਵਿੱਚ ਲੱਗੇਗਾ |

ਇਸ ਵਿੱਚ ਚਾਲੀ ਤਰ੍ਹਾਂ ਦੇ ਪੌਦੇ ਵੀ ਲਗਾਏ ਜਾਣਗ, ਇਸੇ ਤਰੀਕੇ ਦੇ ਜੰਗਲ ਪੰਜਾਬ ਵਿਚ ਹੋਰ ਥਾਵਾਂ ਵਿਚ ਵੀ ਲਗਾਉਣ ਦੀ ਤਿਆਰੀ ਚੱਲ ਰਹੀ ਹੈ | ਇਸਦੇ ਨਾਲ ਹੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਸਰਕਾਰ ਵੱਲੋਂ ਵਨ ਟਾਇਮ ਯੂਜ਼ ਪਲਾਸਟਿਕ ਬੈਨ ਕੀਤੀ ਗਈ ਹੈ ਲੇਕਿਨ ਫਿਰ ਵੀ ਮਾਰਕੀਟ ਦੇ ਵਿਚ ਪਲਾਸਟਿਕ ਲਿਫਾਫੇ ਵਿਕ ਰਹੇ ਹਨ |

ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਪੰਜਾਬ ਸਰਕਾਰ ਦਾ ਸਾਥ ਦੇਣ ਤਾਂ ਜੋ ਕਿ ਪ੍ਰਦੂਸ਼ਣ ਨੂੰ ਰੋਕਣ ਵਿੱਚ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਵਿਚ ਉਹ ਵਧੀਆ ਕਾਰਗੁਜ਼ਾਰੀ ਕਰ ਸਕਣ | ਇਸ ਦੇ ਨਾਲ ਹੀ ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਬੀਐਮਡਬਲਯੂ ਕੰਪਨੀ ਦੇ ਨਾਲ ਮੁੱਖ ਮੰਤਰੀ ਦੀ ਮੀਟਿੰਗ ਤੋਂ ਬਾਅਦ ਬੀਐਮਡਬਲਯੂ ਦਾ ਜੋ ਬਿਆਨ ਆਇਆ ਹੈ ਉਸ ਬਾਰੇ ਬੋਲਦੇ ਹੋਏ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਐੱਸਐੱਸਪੀ ਦੀ ਕਿਸੇ ਵਿਅਕਤੀ ਨਾਲ ਮੀਟਿੰਗ ਹੋਈ ਹੋਵੇ ਉਸ ਦਾ ਜਵਾਬ ਐੱਸਐੱਚਓ ਨਹੀਂ ਦੇ ਸਕਦਾ |

ਇਸਦੇ ਨਾਲ ਹੀ ਭਾਜਪਾ ਅਕਾਲੀ ਦਲ ਅਤੇ ਕਾਂਗਰਸ ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦਾ ਅੱਜ ਵੀ ਭਾਜਪਾ ਦੇ ਨਾਲ ਅੰਦਰਖਾਤੇ ਗੱਠਜੋੜ ਹੈ | ਜੇਕਰ ਭਾਜਪਾ ਦੇ ਵਿਧਾਇਕ ਘੱਟ ਹੋਣ ਤਾਂ ਕਾਂਗਰਸ ਪਾਰਟੀ ਦੇ ਜਿੱਤੇ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਵੀ ਭਾਜਪਾ ਦਾ ਹੀ ਹਿੱਸਾ ਹੈ |

ਇਸ ਦੇ ਨਾਲ ਹੀ ਮਾਈਨਿੰਗ ਮੁੱਦੇ ਤੇ ਬੋਲਦੇ ਹੋਏ ਮੀਤ ਹੇਅਰ ਨੇ ਕਿਹਾ ਕਿ ਇਕ ਅਕਤੂਬਰ ਤੋਂ ਮਾਇਨਿੰਗ ਸ਼ੁਰੂ ਕੀਤੀ ਜਾਰੀ ਹੈ ਅਤੇ ਰੇਤ ਦੀ ਸ਼ੋਰਟੇਜ ਵੀ ਖਤਮ ਕਰ ਦਿੱਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚੋਂ ਇਸ ਸਮੇਂ ਡੀਜੀਪੀ ਗੌਰਵ ਯਾਦਵ ਹਨ, ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਨ ਅਤੇ ਪੰਜਾਬ ਵਿਚ ਨਸ਼ਾ ਵੇਚਣ ਵਾਲੇ ਸੌਦਾਗਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਅਤੇ ਪੰਜਾਬ ਦੇ ਬਾਹਰੀ ਸੂਬਿਆਂ ਚੋਂ ਜਾ ਕੇ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਪੰਜਾਬ ਪੁਲਿਸ ਲੱਗੀ ਹੋਈ ਹੈ |

Scroll to Top