July 4, 2024 11:08 pm
Sri Darbar Sahib

ਨਵੇਂ ਸਾਲ ਦੇ ਮੌਕੇ ਤੇ ਪੁਲਸ ਵਲੋਂ ਤੀਜੀ ਅੱਖ ਨਾ ਰੱਖੀ ਜਾਵੇਗੀ ਗਲਤ ਅਨਸਰਾ ਤੇ ਨਜ਼ਰ

ਸ੍ਰੀ ਦਰਬਾਰ ਸਾਹਿਬ 31ਦਸੰਬਰ 2021: ਪੂਰੇ ਦੇਸ਼ ਵਿੱਚ 31 ਦਸੰਬਰ ਅਤੇ 1 ਜਨਵਰੀ ਦੀ ਸ਼ੁਰੂਆਤ ਕਰਨ ਵਾਸਤੇ ਲੋਕ ਆਪਣੇ ਧਾਰਮਿਕ ਅਸਥਾਨਾਂ ਤੇ ਪਹੁੰਚ ਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ | ਉਥੇ ਹੀ ਅੰਮ੍ਰਿਤਸਰ (Amritsar) ਦੇ ਵਿੱਚ ਵੀ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਸੱਚਖੰਡ ਸ੍ਰੀ ਦਰਬਾਰ ਸਾਹਿਬ (Sachkhand Sri Darbar Sahib) ਨਤਮਸਤਕ ਹੋਣ ਲਈ ਪਹੁੰਚਦੇ ਹਨ | ਉੱਥੇ ਹੀ ਬੀਤੇ ਦਿਨੀਂ ਲੁਧਿਆਣਾ ਵਿੱਚ ਹੋਏ ਬੰਬ ਬਲਾਸਟ ਤੋਂ ਬਾਅਦ ਪੰਜਾਬ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਅਤੇ ਗੱਡੀਆਂ ਦੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਪੁਲਸ ਪ੍ਰਸ਼ਾਸਨ ਵੱਲੋਂ ਵੀ ਕਰੜੇ ਪ੍ਰਬੰਧ ਕੀਤੇ ਗਏ ਹਨ ਅਤੇ ਧਾਰਮਿਕ ਅਸਥਾਨ ਅਤੇ ਜਨਤਕ ਥਾਵਾਂ ਤੇ ਵੀ ਗਾਰਦ ਨੂੰ ਵਧਾਇਆ ਗਿਆ ਹੈ

ਸੁਰੱਖਿਆ ਲਈ ਪੁਲਸ ਪ੍ਰਸ਼ਾਸਨ ਵੀ ਹੁਣ ਪੱਬਾਂ ਭਾਰ ਹੈ ਅਤੇ ਸੀਸੀਟੀਵੀ ਦੀ ਮਦਦ ਨਾਲ ਉਨ੍ਹਾਂ ਵੱਲੋਂ ਭੀੜ ਭਾੜ ਵਾਲੇ ਇਲਾਕਿਆਂ ਤੇ ਅਤੇ ਖਾਸ ਤੌਰ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ (Sachkhand Sri Darbar Sahib) ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਉਥੇ ਹੀ ਪੁਲਸ ਅਧਿਕਾਰੀ ਜੁਗਰਾਜ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਤੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਨਵੇਂ ਸਾਲ ਦੇ ਮੌਕੇ ਤੇ ਪ੍ਰਬੰਧ ਪੁਖਤਾ ਕੀਤੇ ਜਾਣ ਉਥੇ ਰਣ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੀ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ ਅਤੇ ਸਾਡੀ ਟੀਮ ਵੱਲੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਲ ਅਤੇ ਅਹੁਦੇਦਾਰਾਂ ਨਾਲ ਗੱਲਬਾਤ ਕਰ ਰੱਖਿਆ ਨੂੰ ਕਰੜਾ ਕੀਤਾ ਜਾ ਰਿਹਾ ਹੈ ਉੱਥੇ ਉਨ੍ਹਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੀਸੀਟੀਵੀ ਦੀ ਮਦਦ ਨਾਲ ਵੀ ਅਸੀਂ ਗਲਤ ਅਨਸਰਾਂ ਦੇ ਉੱਤੇ ਨਜ਼ਰ ਰੱਖ ਰਹੇ ਹਾਂ ਉਹਦੇ ਨਾਲ ਕਿਹਾ ਕਿ ਮੈਂ ਲੋਕ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਜਨਤਕ ਜਗਾਵਾਂ ਤੇ ਨਾ ਜਾਣ ਅਤੇ ਆਪਣੇ ਘਰ ਵਿਚ ਬੈਠ ਕੇ ਹੀ ਨਵੇਂ ਸਾਲ ਦਾ ਆਨੰਦ ਵੀ ਪ੍ਰਾਪਤ ਕਰਨ | ਉਨ੍ਹਾਂ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਆਉਣ ਜਾਣ ਵਾਲੀਆਂ ਹਰੇਕ ਗੱਡੀਆਂ ਦੇ ਉੱਤੇ ਨਜ਼ਰ ਬਣਾ ਕੇ ਰੱਖੀ ਹੋਈ ਹੈ ਅਤੇ ਕੋਈ ਵੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਰੋਕ ਦਿੱਤਾ ਜਾਵੇਗਾ |