ਚੰਡੀਗੜ੍ਹ, 08 ਫਰਵਰੀ 2025: Milkipur assembly Seat: ਅਯੁੱਧਿਆ ਦੀ ਮਿਲਕੀਪੁਰ ਵਿਧਾਨ ਸਭਾ ਸੀਟ ‘ਤੇ ਹੋਈ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ‘ਚ ਵੱਡਾ ਉਲਟਾਅ ਹੋਇਆ ਹੈ। ਗਿਣਤੀ 9 ਦੌਰਾਂ ‘ਚ ਪੂਰੀ ਹੋ ਗਈ ਹੈ। ਹਰ ਦੌਰ ‘ਚ ਭਾਜਪਾ ਦੀ ਲੀਡ ਵੱਧ ਰਹੀ ਹੈ। ਭਾਜਪਾ ਉਮੀਦਵਾਰ ਚੰਦਰਭਾਨੂ ਪਾਸਵਾਨ 25378 ਵੋਟਾਂ ਨਾਲ ਅੱਗੇ।
ਭਾਜਪਾ ਦਫ਼ਤਰ ‘ਚ ਜਸ਼ਨ ਦਾ ਮਾਹੌਲ ਹੈ। ਇਸ ਦੇ ਨਾਲ ਹੀ, ਸਪਾ ਉਮੀਦਵਾਰ ਅਜੀਤ ਪ੍ਰਸਾਦ ਅਤੇ ਉਨ੍ਹਾਂ ਦੇ ਸੰਸਦ ਮੈਂਬਰ ਪਿਤਾ ਅਵਧੇਸ਼ ਪ੍ਰਸਾਦ ਸਵੇਰ ਤੋਂ ਘਰੋਂ ਨਹੀਂ ਨਿਕਲੇ ਹਨ। ਭਾਜਪਾ ਦੇ ਸਾਬਕਾ ਬੁਲਾਰੇ ਅਵਧੇਸ਼ ਪਾਂਡੇ ਨੇ ਕਿਹਾ ਹੈ ਕਿ ਸਪਾ ਨੇ ਅਯੁੱਧਿਆ ‘ਚ ਰਾਮ ਦਾ ਅਪਮਾਨ ਕੀਤਾ ਅਤੇ ਜਨਤਾ ਨੇ ਉਸਦਾ ਬਦਲਾ ਲਿਆ।
ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਨੇ ਇਸ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਭਾਜਪਾ ਨੇ ਬੇਈਮਾਨੀ ਦਾ ਰਿਕਾਰਡ ਤੋੜ ਦਿੱਤਾ ਹੈ। ਉਸਦੇ ਗੁੰਡਿਆਂ ਨੇ ਬੂਥ ‘ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਵੀ ਭਾਜਪਾ ਹਾਰ ਜਾਵੇਗੀ।
ਜੇਕਰ ਭਾਜਪਾ ਮਿਲਕੀਪੁਰ ‘ਚ ਜਿੱਤ ਜਾਂਦੀ ਹੈ, ਤਾਂ 8 ਸਾਲਾਂ ਬਾਅਦ ਇਹ ਸੀਟ ਫਿਰ ਪਾਰਟੀ ਦੇ ਖਾਤੇ ‘ਚ ਜਾਵੇਗੀ। ਵੱਡੀ ਗੱਲ ਇਹ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਇਸ ਵਿਧਾਨ ਸਭਾ ਸੀਟ ‘ਤੇ ਸਪਾ ਤੋਂ 7 ਹਜ਼ਾਰ ਵੋਟਾਂ ਨਾਲ ਹਾਰ ਗਈ ਸੀ।