July 5, 2024 1:10 am
MILK

ਪੰਜਾਬ ‘ਚ ਮਹਿੰਗਾ ਹੋਵੇਗਾ ਦੁੱਧ, ਅਮੂਲ ਤੋਂ ਬਾਅਦ ਬਾਕੀ ਵਿਕਰੇਤਾ ਵੀ ਵਧਾਉਣਗੇ ਦੁੱਧ ਦੀਆਂ ਕੀਮਤਾਂ

ਅਮੂਲ ਤੋਂ ਬਾਅਦ ਹੁਣ ਹੋਰ ਦੁੱਧ (MILK) ਵਿਕਰੇਤਾ ਵੀ ਦੁੱਧ ਦੀ ਕੀਮਤ ਵਧਾਉਣ ਦੀ ਤਿਆਰੀ ਕਰ ਰਹੇ ਹਨ। ਸੋਮਵਾਰ ਨੂੰ ਦੁੱਧ ਵਿਕਰੇਤਾਵਾਂ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਮਿਲ ਕੇ ਦੁੱਧ (MILK) ਦੀ ਕੀਮਤ ਵਧਾਉਣ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਅਮੂਲ (Amul) ਨੇ ਇਸ ਮਹੀਨੇ ਦੀ ਪਹਿਲੀ ਤਰੀਕ ਨੂੰ ਆਪਣੇ ਦੁੱਧ (MILK) ਦੀ ਕੀਮਤ ਵਿੱਚ 2 ਰੁਪਏ ਤੱਕ ਦਾ ਵਾਧਾ ਕੀਤਾ ਹੈ ਪਰ ਦੁੱਧ ਵਿਕਰੇਤਾਵਾਂ ਵੱਲੋਂ ਦੁੱਧ ਦੀ ਕੀਮਤ 15 ਰੁਪਏ ਤੱਕ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਦੋਧੀ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਲੁਹਾਰਕਾ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਵੇਲੇ ਦੁੱਧ ਮਿਠਾਈ ਵਾਲਿਆਂ ਨੂੰ 45 ਰੁਪਏ ਪ੍ਰਤੀ ਲੀਟਰ ਦਿੱਤਾ ਜਾ ਰਿਹਾ ਹੈ, ਜਿਸ ਨੂੰ ਉਹ 5 ਰੁਪਏ ਪ੍ਰਤੀ ਲੀਟਰ ਵੇਚਦੇ ਹਨ। ਉਨ੍ਹਾਂ ਨੇ ਕਿਹਾ ਕਿ ਪਸ਼ੂ ਚਾਰਾ ਮਹਿੰਗਾ ਹੋ ਰਿਹਾ ਹੈ ਜੋ ਚਾਰਾ ਪਹਿਲਾਂ 20 ਰੁਪਏ ਕਿਲੋ ਮਿਲਦਾ ਸੀ, ਅੱਜ 40 ਰੁਪਏ ਕਿਲੋ ਮਿਲ ਰਿਹਾ ਹੈ ਮਹਿੰਗਾਈ ਦੁੱਗਣੀ ਹੋ ਗਈ ਹੈ।

ਪੈਟਰੋਲ-ਡੀਜ਼ਲ (Petrol and diesel) ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਉਨ੍ਹਾਂ ਦੇ ਕੰਮ ਵਿੱਚ ਮੁਨਾਫ਼ਾ ਲਗਾਤਾਰ ਘਟਦਾ ਜਾ ਰਿਹਾ ਹੈ। ਦੋਧੀ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਸੋਮਵਾਰ ਨੂੰ ਡੀਸੀ ਅੰਮ੍ਰਿਤਸਰ ਨੂੰ ਮਿਲਣਗੇ। ਇੰਨਾ ਹੀ ਨਹੀਂ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਦੋਧੀ ਸਪਲਾਈ ਵੀ ਬੰਦ ਕਰ ਸਕਦੇ ਹਨ ਜਿਸ ਦਾ ਸਿੱਧਾ ਅਸਰ ਜੇਬ ‘ਤੇ ਪਵੇਗਾ।

ਦੋਧੀ ਦੁੱਧ ਦੀ ਕੀਮਤ ਵਿੱਚ 15 ਰੁਪਏ ਪ੍ਰਤੀ ਕਿਲੋ ਦੇ ਵਾਧੇ ਦੀ ਮੰਗ ਕਰ ਰਹੇ ਹਨ। ਦੁੱਧ (Petrol and diesel) ਦੀਆਂ ਕੀਮਤਾਂ ਦੇ ਨਾਲ-ਨਾਲ ਦਹੀਂ, ਪਨੀਰ, ਦੇਸੀ ਘਿਓ ਅਤੇ ਲੱਸੀ ਦੀਆਂ ਕੀਮਤਾਂ ਵੀ ਵਧਣਗੀਆਂ, ਜਿਸ ਦਾ ਬੋਝ ਸਿੱਧਾ ਆਮ ਆਦਮੀ ਦੀ ਰਸੋਈ ‘ਤੇ ਪੈ ਰਿਹਾ ਹੈ।