Site icon TheUnmute.com

ਅਫਰੀਕੀ ਦੇਸ਼ ਨਾਈਜਰ ‘ਚ ਫੌਜੀ ਤਖਤਾਪਲਟ, ਰਾਸ਼ਟਰਪਤੀ ਗ੍ਰਿਫਤਾਰ ਕਰਨ ਦਾ ਦਾਅਵਾ

Niger

ਚੰਡੀਗੜ੍ਹ, 27 ਜੁਲਾਈ 2023: ਵੀਰਵਾਰ ਨੂੰ ਪੱਛਮੀ ਅਫਰੀਕੀ ਦੇਸ਼ ਨਾਈਜਰ (Niger) ‘ਚ ਫੌਜ ਨੇ ਤਖਤਾ ਪਲਟ ਕਰ ਦਿੱਤਾ। ਕੁਝ ਹਥਿਆਰਬੰਦ ਸਿਪਾਹੀ ਰਾਸ਼ਟਰਪਤੀ ਭਵਨ ਵਿੱਚ ਦਾਖਲ ਹੋ ਗਏ ਅਤੇ ਇਸ ਉੱਤੇ ਕਬਜ਼ਾ ਕਰ ਲਿਆ। ਇਸ ਦੇ ਨਾਲ ਰਾਸ਼ਟਰਪਤੀ ਮੁਹੰਮਦ ਬਜ਼ਮ ਨੂੰ ਸੱਤਾ ਤੋਂ ਹਟਾ ਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ |

ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਫੌਜ ਨੇ ਰਾਸ਼ਟਰੀ ਟੀਵੀ ‘ਤੇ ਪੇਸ਼ ਹੋ ਕੇ ਤਖਤਾ ਪਲਟ ਦਾ ਐਲਾਨ ਕੀਤਾ ਹੈ । ਕਰਨਲ ਅਮਾਦੋ ਅਬਦਰਾਮਨੇ ਹੋਰ ਫੌਜੀ ਅਧਿਕਾਰੀਆਂ ਨਾਲ ਟੀਵੀ ‘ਤੇ ਦਿਖਾਈ ਦਿੱਤੇ ਅਤੇ ਰਾਸ਼ਟਰਪਤੀ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਗੱਲ ਕੀਤੀ ਹੈ ।

Exit mobile version