July 7, 2024 10:04 am
Mid-day meal

ਚੰਡੀਗੜ੍ਹ ਦੇ ਸਕੂਲਾਂ ‘ਚ ਫਿਰ ਸ਼ੁਰੂ ਹੋਵੇਗਾ ਮਿਡ ਡੇ ਮੀਲ, 70 ਹਜ਼ਾਰ ਬੱਚਿਆਂ ਨੂੰ ਮਿਲੇਗਾ ਪੌਸ਼ਟਿਕ ਭੋਜਨ

ਚੰਡੀਗੜ੍ਹ 27 ਅਪ੍ਰੈਲ 2022: ਦੇਸ਼ ‘ਚ ਵੱਧ ਰਹੀ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਚੰਡੀਗੜ੍ਹ (Chandigarh) ਦੇ ਸਰਕਾਰੀ ਸਕੂਲਾਂ ਮਿਡ-ਡੇ-ਮੀਲ (Mid-day meal)) ਬੰਦ ਕਰ ਦਿੱਤਾ ਗਿਆ ਸੀ | ਹੁਣ ਲਗਭਗ ਦੋ ਸਾਲਾਂ ਬਾਅਦ ਮਿਡ-ਡੇ-ਮੀਲ ਦੁਬਾਰਾ ਮਿਲਣਾ ਸ਼ੁਰੂ ਹੋਵੇਗਾ । ਜਿਕਰਯੋਗ ਹੈ ਕਿ ਕੋਰੋਨਾ ਤੋਂ ਪਹਿਲਾਂ ਮਿਡ ਡੇ ਮਿੱਲ ਸ਼ਹਿਰ ਦੇ ਹੋਟਲਾਂ ‘ਚ ਤਿਆਰ ਹੋ ਕੇ ਸਕੂਲਾਂ ‘ਚ ਪਹੁੰਚਦੀ ਸੀ। ਹੁਣ ਹੋਟਲਾਂ ਦੀ ਬਜਾਏ ਸਕੂਲ ਵਿੱਚ ਬਣੀ ਰਸੋਈ ਵਿੱਚ ਹੀ ਮਿਡ-ਡੇ-ਮੀਲ ਬਣਾਇਆ ਜਾਵੇਗਾ।

ਸਕੂਲਾਂ ਵਿੱਚ ਰਸੋਈ ਚਲਾਉਣ ਦੀ ਜ਼ਿੰਮੇਵਾਰੀ ਸਕੂਲ ਅਧਿਆਪਕ ਨੂੰ ਦਿੱਤੀ ਜਾਵੇਗੀ। ਜੋ ਕਿ ਰੋਜ਼ਾਨਾ ਮੇਨੂ ਤਿਆਰ ਕਰਨ ਤੋਂ ਲੈ ਕੇ ਭੋਜਨ ਤਿਆਰ ਕਰਨ ਅਤੇ ਫਿਰ ਵਿਦਿਆਰਥੀਆਂ ਨੂੰ ਖਾਣਾ ਖੁਆਉਣ ਤਕ ਦਾ ਸਾਰਾ ਕਾਰਜਕ੍ਰਮ ਕਾਇਮ ਰੱਖੇਗਾ। ਮਿਡ-ਡੇ-ਮੀਲ (Mid-day meal) ਦਾ ਭੋਜਨ ਵੱਖ-ਵੱਖ ਰਾਜਾਂ ਦੇ ਪਕਵਾਨਾਂ ਅਨੁਸਾਰ ਤਿਆਰ ਕੀਤਾ ਜਾਵੇਗਾ ਅਤੇ ਇਹ ਪੌਸ਼ਟਿਕ ਵੀ ਹੋਵੇਗਾ।

116 ਸਰਕਾਰੀ ਸਕੂਲਾਂ ‘ਚ 70 ਹਜ਼ਾਰ ਵਿਦਿਆਰਥੀਆਂ ਨੂੰ ਮਿਲੇਗਾ ਮਿਡ-ਡੇ-ਮੀਲ

ਇਸਦੇ ਤਹਿਤ ਸ਼ਹਿਰ ਦੇ 116 ਸਰਕਾਰੀ ਸਕੂਲਾਂ ਵਿੱਚ 70 ਹਜ਼ਾਰ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਬਣਾਇਆ ਜਾਵੇਗਾ। ਜਿਕਰਯੋਗ ਹੈ ਕਿ ਸਿੱਖਿਆ ਦਾ ਅਧਿਕਾਰ ਕਾਨੂੰਨ ਤਹਿਤ 14 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਵਰਦੀਆਂ ਅਤੇ ਇੱਕ ਸਮੇਂ ਦਾ ਖਾਣਾ ਦਿੱਤਾ ਜਾਂਦਾ ਹੈ। ਸ਼ਹਿਰ ਦੇ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤਕ ਪੜ੍ਹਦੇ ਵਿਦਿਆਰਥੀਆਂ ਦੀ ਗਿਣਤੀ 70 ਹਜ਼ਾਰ ਦੇ ਕਰੀਬ ਹੈ, ਜਿਨ੍ਹਾਂ ਲਈ ਮਿਡ-ਡੇ-ਮੀਲ ਤਿਆਰ ਕੀਤਾ ਜਾਵੇਗਾ।

ਮਈ ਦੇ ਆਖ਼ਰੀ ਹਫ਼ਤੇ ਵਿੱਚ ਮਿਡ ਡੇ ਮੀਲ ਰਸੋਈ ਸ਼ੁਰੂ ਕਰਨ ਦਾ ਇੱਕ ਕਾਰਨ ਸਕੂਲ ਵਿੱਚ ਚੱਲ ਰਹੀ ਰਸੋਈ ਦੀ ਜਾਂਚ ਕਰਨਾ ਹੈ। ਦੱਸਣਯੋਗ ਹੈ ਕਿ 1 ਜੂਨ ਤੋਂ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ 37 ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਹੋਣਗੀਆਂ। ਛੁੱਟੀਆਂ ਦੌਰਾਨ ਮਿਡ-ਡੇ-ਮੀਲ ਰਸੋਈ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਇਸ ਰਸੋਈ ਨੂੰ ਮਈ ਦੇ ਆਖਰੀ ਹਫ਼ਤੇ ਸ਼ੁਰੂ ਕਰਨ ਦੀ ਯੋਜਨਾ ਹੈ। ਅਜਿਹੇ ‘ਚ ਜੇਕਰ ਕੁਝ ਬਦਲਾਅ ਕਰਨੇ ਹਨ ਤਾਂ ਸਕੂਲ ‘ਚ ਛੁੱਟੀਆਂ ਦੌਰਾਨ ਵੀ ਕੀਤੇ ਜਾ ਸਕਦੇ ਹਨ।