ਚੰਡੀਗੜ੍ਹ 16 ਜਨਵਰੀ 2022: ਯੂਕਰੇਨ (Ukraine) ‘ਤੇ ਸ਼ੁੱਕਰਵਾਰ ਨੂੰ ਹੋਏ ਸਾਈਬਰ ਹਮਲੇ ਤੋਂ ਬਾਅਦ ਕਈ ਸਰਕਾਰੀ ਵੈੱਬਸਾਈਟਾਂ (government websites) ਨੂੰ ਬੰਦ ਕਰ ਦਿੱਤੀਆਂ ਸੀ । ਇਸਦੀ ਜਾਣਕਾਰੀ ਦੇਸ਼ ਦੇ ਅਧਿਕਾਰੀਆਂ ਦੁਆਰਾ ਦਿੱਤੀ ਗਈ ਸੀ ।ਮਾਈਕ੍ਰੋਸਾਫਟ (Microsoft)ਨੇ ਸ਼ਨੀਵਾਰ ਨੂੰ ਦੱਸਿਆ ਕਿ ਯੂਕ੍ਰੇਨ ਸਰਕਾਰ ਦੀਆਂ ਕਈ ਏਜੰਸੀਆਂ ਦੇ ਦਰਜਨਾਂ ਕੰਪਿਊਟਰ ਖਤਰਨਾਕ ਮਾਲਵੇਅਰ ਨਾਲ ਪ੍ਰਭਾਵਿਤ ਹੋਏ ਹਨ। ਹਾਲਾਂਕਿ, ਇਸ ਨਾਲ ਹੋਏ ਨੁਕਸਾਨ ਦੇ ਬਾਰੇ ‘ਚ ਅਜੇ ਪਤਾ ਨਹੀਂ ਚੱਲਿਆ ਹੈ। ਯੂਕ੍ਰੇਨ ‘ਤੇ ਰੂਸ ਦੇ ਹਮਲਾ ਕਰਨ ਦੇ ਖਤਰੇ ਦਰਮਿਆਨ ਇਹ ਕੰਪਿਊਟਰ ਵਾਇਰਸ ਹਮਲਾ ਹੋਇਆ ਹੈ।
ਮਾਈਕ੍ਰੋਸਾਫਟ ਨੇ ਇਕ ਛੋਟੇ ਬਲਾਗ ਪੋਸਟ ‘ਚ ਦੱਸਿਆ ਕਿ ਪਹਿਲੀ ਵਾਰ ਵੀਰਵਾਰ ਨੂੰ ਮਾਲਵੇਅਰ ਹਮਲੇ ਦਾ ਪਤਾ ਚਲਿਆ। ਇਹ ਹਮਲਾ ਉਸ ਸਮੇਂ ਹੋਇਆ ਜਦ 70 ਸਰਕਾਰੀ ਵੈੱਬਸਾਈਟਾਂ ਅਸਥਾਈ ਰੂਪ ਨਾਲ ਇਕੱਠੇ ਆਫਲਾਈਨ ਹੋ ਗਈਆਂ। ਇਸ ਤੋਂ ਪਹਿਲਾਂ ਰਾਈਟਰ ਨੇ ਯੂਕ੍ਰੇਨ ਦੇ ਇਕ ਚੋਟੀ ਦੇ ਸੁਰੱਖਿਆ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਵੈੱਬਸਾਈਟ ਦਾ ਆਫਲਾਈਨ ਹੋਣਾ ਅਸਲ ‘ਚ ਮਾਲਵੇਅਰ ਹਮਲੇ ਲਈ ਕਵਰ ਮੁਹੱਈਆ ਕਰਵਾਉਣਾ ਸੀ।ਨਿੱਜੀ ਖੇਤਰ ਦੇ ਇਕ ਚੋਟੀ ਦੇ ਸਾਈਬਰ ਸੁਰੱਖਿਆ ਦੇ ਕਰਮਚਾਰੀ ਨੇ ਕੀਵ ‘ਚ ‘ਦਿ ਐਸੋਸੀਏਟੇਡ ਪ੍ਰੈੱਸ’ ਨੂੰ ਦੱਸਿਆ ਕਿ ਕਿਸ ਤਰ੍ਹਾਂ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਸਰਕਾਰੀ ਨੈੱਟਵਰਕ ‘ਤੇ ਅਖੌਤੀ ਸਪਲਾਈ ਲੜੀ ‘ਚ ਸਾਂਝੇ ਸਾਫਟਵੇਅਰ ਸਪਲਾਇਰ ਰਾਹੀਂ ਘੁਸਪੈਠ ਕੀਤੀ।