ਚੰਡੀਗੜ੍ਹ, 13 ਸਤੰਬਰ 2024: ਦਿੱਲੀ ਮੈਟਰੋ (Delhi Metro) ‘ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ | ਦਰਅਸਲ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਯਾਤਰੀਆਂ ਦੀ ਸਹੂਲਤ ਲਈ QR ਕੋਡ ਆਧਾਰਿਤ ਡਿਜੀਟਲ ਕਾਰਡ ਲਾਂਚ ਕੀਤਾ ਹੈ। ਇਹ ਡਿਜੀਟਲ ਕਾਰਡ ਦਿੱਲੀ ਮੈਟਰੋ ਦੇ ਮੌਜੂਦਾ ਸਮਾਰਟ ਕਾਰਡ ਦੀ ਥਾਂ ਲਵੇਗਾ।
ਇਸਦਾ ਮਤਲਬ ਹੁਣ ਯਾਤਰੀਆਂ ਨੂੰ ਆਪਣੇ ਨਾਲ ਫਿਜ਼ੀਕਲ ਕਾਰਡ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸਤੋਂ ਪਹਿਲਾਂ ਯਾਤਰੀ QR ਕੋਡ ਟਿਕਟ ਨਾਲ ਸਿੰਗਲ ਯਾਤਰਾ ਕਰ ਸਕਦੇ ਸਨ। ਯਾਨੀ ਹੁਣ ਸਮਾਰਟਫੋਨ ਨੂੰ ਮੈਟਰੋ ਕਾਰਡ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕੇਗਾ । ਕਾਰਡ ਰੀਚਾਰਜ ਕਰਨ ਤੋਂ ਬਾਅਦ ਯਾਤਰੀਆਂ ਨੂੰ ਇਸ ‘ਤੇ ਟੈਪ ਨਹੀਂ ਕਰਨਾ ਪਵੇਗਾ। ਇਸ ਸੁਵਿਧਾ ਲਈ ਤੁਹਾਨੂੰ ਆਪਣੇ ਸਮਾਰਟਫੋਨ ‘ਤੇ DMRC Momentum 2.0 ਐਪ ਨੂੰ ਇੰਸਟਾਲ ਕਰਨਾ ਹੋਵੇਗਾ।
ਤੁਹਾਨੂੰ ਪਹਿਲੀ ਵਾਰ ਯੂਜ਼ਰਸ ਨੂੰ ਮਲਟੀਪਲ ਜਰਨੀ QR ਟਿਕਟਾਂ ਲਈ 150 ਰੁਪਏ ਖਰਚ ਕਰਨੇ ਪੈਣਗੇ। ਹਾਲਾਂਕਿ, ਉਪਭੋਗਤਾ ਇਸਨੂੰ ਬਾਅਦ ‘ਚ 50 ਰੁਪਏ ਤੋਂ 3000 ਰੁਪਏ ਦੀ ਰੇਂਜ ‘ਚ ਰੀਚਾਰਜ ਕਰ ਸਕਣਗੇ। ਸਮਾਰਟ ਕਾਰਡ ਦੀ ਤਰ੍ਹਾਂ, ਇਸ ਨਾਲ ਯਾਤਰਾ (Delhi Metro) ਕਰਨ ‘ਤੇ, ਉਪਭੋਗਤਾਵਾਂ ਨੂੰ ਪੀਕ ਆਵਰ (ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਅਤੇ ਸ਼ਾਮ 5 ਤੋਂ 9 ਵਜੇ) ਦੌਰਾਨ 10 ਪ੍ਰਤੀਸ਼ਤ ਤੱਕ ਅਤੇ ਆਫ-ਪੀਕ ਘੰਟਿਆਂ ਦੌਰਾਨ 20 ਪ੍ਰਤੀਸ਼ਤ ਤੱਕ ਦੀ ਛੋਟ ਪ੍ਰਾਪਤ ਹੋਵੇਗੀ। QR ਆਧਾਰਿਤ ਕਾਰਡ ਲਈ ਐਪ ‘ਤੇ ਘੱਟੋ-ਘੱਟ 60 ਰੁਪਏ ਦਾ ਬੈਲੇਂਸ ਰੱਖਣਾ ਲਾਜ਼ਮੀ ਹੋਵੇਗਾ।