ਲੁਧਿਆਣਾ 09 ਨਵੰਬਰ 2022: ਪੰਜਾਬ ‘ਚ ਲਗਾਤਾਰ ਬਦਲ ਰਹੇ ਮੌਸਮ ਦੇ ਮਿਜਾਜ਼ ਅਤੇ ਅੱਖਾਂ ਵਿਚ ਜਲਣ ਯੁਕਤ ਮਹਿਸੂਸ ਹੋਣ ਦੇ ਚੱਲਦਿਆਂ ਜਿੱਥੇ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਤਾਂ ਉਥੇ ਹੀ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਦੇ ਮੌਸਮ ਵਿਗਿਆਨੀ ਡਾ. ਕੇ.ਕੇ ਗਿੱਲ ਨੇ ਦਾਅਵਾ ਕੀਤਾ ਹੈ ਕਿ ਨਵੰਬਰ ਮਹੀਨੇ ਦੇ ਰਾਤ ਦੇ ਸਮੇਂ ਤਾਪਮਾਨ ਵਧਿਆ ਹੈ, ਜਿਸ ਕਾਰਨ 52 ਸਾਲ ਦਾ ਰਿਕਾਰਡ ਟੁੱਟਿਆ ਹੈ |
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹਾਲੇ ਵੀ ਧੁੰਦ ਦੀ ਵਿਜ਼ੀਬਿਲਟੀ ਹੈ, ਇਸ ਦੌਰਾਨ ਲੋਕਾਂ ਨੂੰ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੈ | ਡਾ.ਕੇ.ਕੇ. ਗਿੱਲ (Dr. KK Gill) ਨੇ ਕਿਹਾ ਕਿ ਬਦਲ ਰਹੇ ਮੌਸਮ ਦੇ ਮਿਜਾਜ਼ ਦੇ ਚੱਲਦਿਆਂ ਜਿੱਥੇ ਪਰਾਲੀ ਅਤੇ ਚੱਲੇ ਪਟਾਕਿਆਂ ਕਾਰਨ ਜਿੱਥੇ ਲੋਕਾਂ ਨੂੰ ਅੱਖਾਂ ਵਿੱਚ ਜਲਣ ਮਹਿਸੂਸ ਹੋ ਰਹੀ ਹੈ, ਤਾਂ ਉੱਥੇ ਹੀ ਕੁਝ ਦਿਨ ਹੋਰ ਫੌਗ ਦੀ ਵਿਜ਼ੀਬਿਲਟੀ ਰਹਿ ਸਕਦੀ ਹੈ |ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਰਾਤ ਦੇ ਸਮੇਂ ਟ੍ਰੈਵਲਿੰਗ ਕਰਦੇ ਸਮੇਂ ਲਾਈਟਾਂ ਚਲਾ ਕੇ ਚੱਲਣ |