ਚੰਡੀਗੜ੍ਹ 09 ਜੁਲਾਈ 2022: ਦੇਸ਼ ਭਰ ਦੇ ਕਿ ਸੂਬਿਆਂ ‘ਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ | ਇਸਦੇ ਨਾਲ ਹੀ ਨਾਲ ਹੀ ਮੌਸਮ ਵਿਗਿਆਨ ਵਿਭਾਗ ਨੇ ਕਈ ਸੂੁਬਿਆਂ ’ਚ ਅਗਲੇ ਪੰਜ ਦਿਨਾਂ ’ਚ ਭਾਰੀ ਬਾਰਿਸ਼ ਦੀ ਭਵਿੱਖਵਾਣੀ ਕੀਤੀ ਹੈ। ਮੌਸਮ ਵਿਭਾਗ (Meteorological Department ) ਨੇ ਆਪਣੀ ਅਨੁਮਾਨ ਰਿਪੋਰਟ ’ਚ ਕਿਹਾ ਕਿ ਪੰਜਾਬ, ਹਰਿਆਣਾ, ਦਿੱਲੀ, ਚੰਡੀਗਡ਼੍ਹ ਤੇ ਰਾਜਸਥਾਨ ’ਚ ਭਾਰੀ (64.5 ਮਿਲੀਮੀਟਰ ਤੋਂ 114.5 ਮਿਲੀਮੀਟਰ) ਤੋਂ ਜ਼ਿਆਦਾ (115.6 ਮਿਲੀਮੀਟਰ ਤੋਂ 204.4 ਮਿਲੀਮੀਟਰ) ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਬਗਾ ਵਲੋਂ ਅਗਲੇ ਤਿੰਨ ਦਿਨਾਂ ਤੱਕ ਗਰਜ ਨਾਲ ਬਾਰਿਸ਼ ਹੋਣ ਤੇ ਆਸਮਾਨੀ ਬਿਜਲੀ ਡਿੱਗਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ।
ਨਵੰਬਰ 22, 2024 11:21 ਪੂਃ ਦੁਃ