ਚੰਡੀਗੜ੍ਹ 31 ਮਈ 2022: ਮਾਨਸੂਨ ਸੀਜ਼ਨ ਦੌਰਾਨ ਭਾਰਤ ਦੇ ਬਾਰਿਸ਼ ਆਧਾਰਿਤ ਖੇਤੀ ਸੈਕਟਰ ਵਿੱਚ ਆਮ ਨਾਲੋਂ ਵੱਧ ਵਰਖਾ ਹੋਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਅੱਜ ਯਾਨੀ ਮੰਗਲਵਾਰ ਨੂੰ ਕਿਹਾ ਕਿ ਇਸ ਵਾਰ ਬੰਪਰ ਖੇਤੀ ਉਤਪਾਦਨ ਅਤੇ ਮਹਿੰਗਾਈ ਹੌਲੀ ਰਹਿਣ ਦੀ ਉਮੀਦ ਹੈ। ਇਸਦੇ ਨਾਲ ਹੀ ਭਾਰਤੀ ਮੌਸਮ ਵਿਭਾਗ (The meteorological department) ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਇਸ ਮਾਨਸੂਨ ਵਿੱਚ ਔਸਤ ਬਾਰਿਸ਼ ਲੰਬੇ ਅਰਸੇ ਦੀ ਔਸਤ ਦਾ 103 ਫੀਸਦੀ ਰਹਿਣ ਦੀ ਸੰਭਾਵਨਾ ਹੈ। ਅਪ੍ਰੈਲ ਵਿੱਚ, IMD ਨੇ ਕਿਹਾ ਸੀ ਕਿ ਦੇਸ਼ ਵਿੱਚ ਆਮ ਬਾਰਿਸ਼ ਹੋਵੇਗੀ।
ਨਵੰਬਰ 23, 2024 8:01 ਪੂਃ ਦੁਃ