ਚੰਡੀਗੜ੍ਹ, 10 ਜੁਲਾਈ 2024: ਪੰਜਾਬ ‘ਚ ਮਾਨਸੂਨ ਦੀ ਰਫ਼ਤਾਰ ਮੱਠੀ ਹੋਣ ਕਾਰਨ ਗਰਮੀ ਅਤੇ ਹੁੰਮਸ ਵਧ ਗਈ | ਫਿਲਹਾਲ ਮੋਹਾਲੀ ‘ਚ ਹਲਕੀ ਬਾਰਿਸ਼ (Rain) ਹੋਈ ਹੈ ਅਤੇ ਬਦਲਵਾਈ ਛਾਈ ਹੋਈ ਹੈ | ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ‘ਚ 12 ਜੁਲਾਈ ਨੂੰ ਮੀਂਹ ਦਾ ਯੈਲੋ ਅਲਰਟ (Yellow Rain Alert) ਜਾਰੀ ਕੀਤਾ ਗਿਆ ਹੈ | ਇਸ ਦੌਰਾਨ ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ‘ਚ ਭਾਰੀ ਮੀਂਹ ਪੇਂ ਦੀ ਸੰਭਾਵਨਾ ਹੈ |
ਜਿਕਰਯੋਗ ਹੈ ਕਿ ‘ਪਿਛਲੇ ਦਿਨ ਦੇ ਮੁਕਾਬਲੇ ਵੱਧ ਤੋਂ ਵੱਧ ਤਾਪਮਾਨ ‘ਚ 1.7 ਡਿਗਰੀ ਦਾ ਵਾਧਾ ਹੋਇਆ ਹੈ। ਗੁਰਦਾਸਪੁਰ ‘ਚ 38 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਮੌਸਮ ‘ਚ ਡੇਂਗੂ ਅਤੇ ਹੋਰ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ, ਅਜਿਹੇ ‘ਚ ਲੋਕਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ।