Site icon TheUnmute.com

ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ: ਵਿਦਿਆਰਥੀਆਂ ਨੂੰ ਆਰ ਆਰ ਆਰ ਸੈਂਟਰਾਂ ਬਾਰੇ ਕੀਤਾ ਜਾਗਰੂਕ

Mera Swachh Shahr Campaign

ਐੱਸ.ਏ.ਐੱਸ. ਨਗਰ, 29 ਮਈ 2023: ਸ਼੍ਰੀਮਤੀ ਨਵਜੋਤ ਕੌਰ, ਕਮਿਸ਼ਨਰ ਐਸ.ਏ.ਐਸ.ਨਗਰ ਦੀ ਅਗਵਾਈ ਹੇਠ ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ ਤਹਿਤ ਮਈ 15 ਤੋਂ 5 ਜੂਨ ਤੱਕ ਚੱਲਣ ਵਾਲੇ ਪ੍ਰੋਗਰਾਮ ਦੇ ਤਹਿਤ ਨਗਰ ਨਿਗਮ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਦੇ ਤਹਿਤ ਸਰਕਾਰੀ ਕੰਨਿਆ ਸਕੂਲ ਸੋਹਾਣਾ ਵਿਖੇ ਬੱਚਿਆਂ ਨੂੰ ਸ਼ਹਿਰ ਵਿੱਚ ਵੱਖ ਵੱਖ ਥਾਵਾਂ ‘ਤੇ ਬਣੇ ਆਰ ਆਰ ਸੈਂਟਰਾਂ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਤੋਂ ਇਲਾਵਾ ਸਕੂਲ ਦੇ ਸਾਰੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਇਹ ਸਹੁੰ ਲਈ ਗਈ ਕਿ ਉਹ ਆਪਣੇ ਘਰ ਦਾ ਵਰਤਿਆ ਹੋਇਆ ਸਮਾਨ ਆਰ ਆਰ ਸੈਂਟਰਾਂ ‘ਤੇ ਜਮ੍ਹਾਂ ਕਰਵਾਉਣਗੇ ਤਾਂ ਜੋ ਇਹ ਸਮਾਨ ਕਿਸੇ ਹੋਰ ਲੋੜਵੰਦ ਵਿਅਕਤੀਆਂ ਦੇ ਕੰਮ ਆ ਸਕੇ। ਇਸ ਤੋਂ ਇਲਾਵਾ ਸਕੂਲ ਵਿੱਚ ਕਲੀਨਅੱਪ ਡਰਾਈਵ ਕਰਵਾਈ ਗਈ ਅਤੇ ਸਕੂਲੀ ਬੱਚਿਆਂ ਵੱਲੋਂ ਪਲਾਂਟੇਸ਼ਨ ਵੀ ਕਰਵਾਈ ਗਈ। ਬੱਚਿਆਂ ਨੂੰ ਆਰ ਆਰ ਆਰ (ਰੀਸਾਈਕਲ, ਰਡਿਊਜ਼, ਰੀਯੂਜ਼) ਸੈਂਟਰਜ਼ ਬਾਰੇ ਜਾਣੂ ਕਰਵਾਇਆ ਗਿਆ।

ਨਗਰ ਨਿਗਮ, ਐਸ.ਏ.ਐਸ.ਨਗਰ ਵੱਲੋਂ 14 ਆਰ.ਐਮ.ਸੀ ਸੈਂਟਰ ਬਣਾਏ ਗਏ ਹਨ, ਜਿਨ੍ਹਾਂ ਵਿਚ ਗਿੱਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ। ਅੱਜ ਦਫਤਰ ਨਗਰ ਨਿਗਮ, ਐਸ.ਏ.ਐਸ.ਨਗਰ ਵਿੱਚ ਲੋਕਾਂ ਨੂੰ ਗਿੱਲੇ ਕੂੜੇ ਤੋਂ ਬਣੀ ਖਾਦ ਵੰਡੀ ਗਈ । ਜਿਸ ਵਿੱਚ ਮੌਕੇ ਮਨਪ੍ਰੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ, ਐਮ.ਸੀ ਅਨੁਰਾਧਾ ਆਨੰਦ ਵਾਰਡ ਨੰ: 11 ਸ੍ਰੀਮਤੀ ਵੰਦਨਾ ਸੁਖੀਜਾ, ਸੀ.ਐਫ, ਜਗਰੂਪ ਸਿੰਘ, ਸੈਨੇਟਰੀ ਇੰਸਪੈਕਟਰ, ਜਸਪ੍ਰੀਤ ਸਿੰਘ, ਐਸ.ਡੀ.ਓ ਮੌਜੂਦ ਸਨ ਅਤੇ ਆਮ ਪਬਲਿਕ ਮੌਜੂਦ ਸੀ, ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ ਕਿ ਘਰ ਦਾ ਗਿੱਲੋ ਅਤੇ ਸੁੱਕਾ ਕੂੜਾ ਵੱਖ ਵੱਖ ਰੱਖਿਆ ਜਾਵੇ।

ਸੰਯੁਕਤ ਕਮਿਸ਼ਨਰ, ਸ੍ਰੀਮਤੀ ਕਿਰਨ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਮੋਹਾਲੀ ਸ਼ਹਿਰ ਵਿਚ ਨਗਰ ਨਿਗਮ ਵਲੋਂ ਖੋਲੇ ਗਏ ਆਰ ਆਰ ਆਰ ਸੈਂਟਰਾਂ ਸਬੰਧੀ ਲੋਕਾਂ ਨੂੰ ਮੁਨਿਆਦੀ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵਲੋਂ ਦਿੱਤਾ ਗਿਆ ਸਮਾਨ ਨਗਰ ਨਿਗਮ ਦੀਆਂ ਗੱਡੀਆਂ ਰਾਹੀਂ ਇਕੱਠਾ ਕਰਕੇ ਵੱਖ ਵੱਖ ਸੈਂਟਰਾਂ ‘ਤੇ ਪਹੁੰਚਦਾ ਕੀਤਾ ਜਾਂਦਾ ਹੈ। ਜਿਸ ਦਾ ਸ਼ਹਿਰ ਵਾਸੀਆਂ ਵੱਲੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ।

ਦੱਸਣਯੋਗ ਹੈ ਕਿ ਸ਼ਹਿਰ ਵਿੱਚ ਵੱਖ ਵੱਖ ਥਾਵਾਂ ‘ਤੇ ਪੰਜ ਸੈਂਟਰ (ਰੀਸਾਈਕਲ, ਡਿਊਜ਼, ਰੀਯੂਜ਼ ਸੈਂਟਰ) ਖੋਲੇ ਗਏ ਹਨ, ਜਿਨ੍ਹਾਂ ਵਿੱਚ ਐਸ.ਏ.ਐਸ.ਨਗਰ ਵਾਸੀ ਆਪਣੇ ਘਰ ਵਿੱਚ ਵਾਧੂ ਪਏ ਸਮਾਨ ਜਿਵੇਂ ਕਿ ਵਰਤਣਯੋਗ ਕੱਪੜੇ, ਪੁਰਾਣੀਆਂ ਕਿਤਾਬਾਂ ਅਤੇ ਸਟੇਸ਼ਨਰੀ, ਖਿਡੌਨੇ, ਫਰਨੀਚਰ, ਬੂਟ, ਬੈਗ ਅਤੇ ਇਲੈਟ੍ਰੋਨਿਕ ਸਮਾਨ, ਆਦਿ ਜਮ੍ਹਾਂ ਕਰਵਾ ਸਕਦੇ ਹਨ । ਨਗਰ ਨਿਗਮ, ਐਸ.ਏ.ਐਸ.ਨਗਰ ਵੱਲੋਂ ਪੰਜ ਕੁਲੈਕਸ਼ਨ ਸੈਂਟਰ ਸੈਕਟਰ 54, 65 ਅਤੇ ਸੈਕਟਰ 71 ਦੇ ਕਮਿਊਨਟੀ ਸੈਂਟਰ, ਸੈਕਟਰ 56 ਦੇ ਰੈਣ ਬਸੇਰਾ ਅਤੇ ਫੇਸ-8 ਨੇਚਰ ਪਾਰਕ ਵਿੱਚ ਸਥਾਪਤ ਕੀਤੇ ਗਏ ਹਨ।

ਸ਼ਹਿਰ ਵਾਸੀ ਨਗਰ ਨਿਗਮ, ਐਸ.ਏ.ਐਸ.ਨਗਰ ਦੇ ਵੱਟਸਐਪ ਨੰਬਰ:- 94637-75070 ਅਤੇ ਟੋਲ ਵੀ ਨੰਬਰ :-18001370007 ‘ਤੇ ਸੰਪਰਕ ਕਰਕੇ ਵਧੇਰੀ ਜਾਣਕਾਰੀ ਲੈ ਸਕਦੇ ਹਨ। ਸ੍ਰੀਮਤੀ ਨਵਜੋਤ ਕੌਰ, ਕਮਿਸ਼ਨਰ ਐਸ.ਏ.ਐਸ.ਨਗਰ ਵੱਲੋਂ ਸ਼ਹਿਰ ਵਾਸੀਆਂ ਨੂੰ “ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ ਵਿੱਚ ਐਸ.ਏ.ਐਸ.ਨਗਰ ਨੂੰ ਸਾਫ ਅਤੇ ਸਵੱਛ ਬਣਾਉਣ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ ਸ੍ਰੀਮਤੀ ਵੰਦਨਾ ਸਖੀਜਾ, ਹਰਵੰਤ ਸਿੰਘ, ਸੀ.ਐਸ.ਆਈ ਅਤੇ ਹਰਮਿੰਦਰ ਸਿੰਘ, ਐਸ.ਆਈ ਰਣਜੀਤ ਸਿੰਘ, ਐਸ.ਆਈ ਅਤੇ ਰਵਿੰਦਰ ਸਿੰਘ, ਐਸ.ਆਈ ਅਤੇ ਹੋਰ ਸਟਾਫ ਹਾਜ਼ਰ ਸੀ।

Exit mobile version