July 7, 2024 4:54 pm
INDIA TEAM

ਭਾਰਤੀ ਟੀਮ ਦੇ ਟੀ-20 ਵਿਸ਼ਵ ਕਪ ਤੋਂ ਬਾਹਰ ਹੋਣ ਤੇ ਪਾਕਿ ਫੈਂਸ ਸ਼ੇਅਰ ਕਰ ਰਹੇ ਨੇ ਮੀਮਸ

ਚੰਡੀਗੜ੍ਹ 8 ਨਵੰਬਰ 2021; ਆਈਸੀਸੀ ਟੀ-20 ਵਿਸ਼ਵ ਕੱਪ ਦਾ 42ਵਾਂ ਮੈਚ ਅੱਜ ਸ਼ਾਮ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਨਾਮੀਬੀਆ ਵਿਚਾਲੇ ਖੇਡਿਆ ਜਾਵੇਗਾ। ਹਾਲਾਂਕਿ ਅਫਗਾਨਿਸਤਾਨ ਤੋਂ ਨਿਊਜ਼ੀਲੈਂਡ ਦੀ ਹਾਰ ਤੋਂ ਬਾਅਦ ਟੀ-20 ਵਿਸ਼ਵ ਕੱਪ ‘ਚ ਟੀਮ ਇੰਡੀਆ ਦਾ ਸਫਰ ਖਤਮ ਹੋ ਗਿਆ ਹੈ ਅਤੇ ਟੂਰਨਾਮੈਂਟ ‘ਚ ਟੀਮ ਲਈ ਕੁਝ ਵੀ ਨਹੀਂ ਬਚਿਆ ਹੈ। 2012 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਕਿਸੇ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਨਹੀਂ ਬਣਾ ਸਕੀ ਹੈ।
ਭਾਰਤ ਨੂੰ ਪਾਕਿਸਤਾਨ ਅਤੇ ਨਿਊਜ਼ੀਲੈਂਡ ਖਿਲਾਫ ਪਹਿਲੇ ਦੋ ਮੈਚ ਹਾਰਨ ਦਾ ਖਮਿਆਜ਼ਾ ਭੁਗਤਣਾ ਪਿਆ ਹੈ ਅਤੇ ਇਹੀ ਕਾਰਨ ਹੈ ਕਿ ਟੀਮ ਬਾਹਰ ਹੋ ਗਈ ਹੈ। ਟੀ-20 ਵਿਸ਼ਵ ਕੱਪ ਤੋਂ ਭਾਰਤ ਦੇ ਬਾਹਰ ਹੋਣ ਤੋਂ ਬਾਅਦ ਪਾਕਿਸਤਾਨੀ ਪ੍ਰਸ਼ੰਸਕ ਸੋਸ਼ਲ ਮੀਡੀਆ ਸਾਈਟ ਟਵਿੱਟਰ ‘ਤੇ ਮੀਮਜ਼ ਬਣਾ ਰਹੇ ਹਨ। ਦੇਖੋ ਕਿਵੇਂ ਲੋਕ ਆਪਣਾ ਫੀਡਬੈਕ ਸਾਂਝਾ ਕਰ ਰਹੇ ਹਨ –