Site icon TheUnmute.com

ਪੰਜਾਬ ਦੇ 20 ਹਜ਼ਾਰ ਸਰਕਾਰੀ ਸਕੂਲਾਂ ‘ਚ ਕੱਲ੍ਹ ਹੋਵੇਗੀ ਮੈਗਾ PTM: ਹਰਜੋਤ ਸਿੰਘ ਬੈਂਸ

Mega PTM

ਚੰਡੀਗੜ੍ਹ, 21 ਅਕਤੂਬਰ 2024: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਕੱਲ੍ਹ ਤੋਂ ਪੰਜਾਬ ਦੇ 20 ਹਜ਼ਾਰ ਸਰਕਾਰੀ ਸਕੂਲਾਂ ‘ਚ ਮੈਗਾ PTM (Mega PTM) ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸੇ ਇੱਕ ਸਕੂਲ ਦਾ ਦੌਰਾ ਕਰਨਗੇ | ਇਸਦੇ ਨਾਲ ਹੀ ਇਸ ਬੈਠਕ ‘ਚ ਸਾਰੇ ਕੈਬਿਨਟ ਮੰਤਰੀ ਅਤੇ ਵਿਧਾਇਕ ਵੀ ਸ਼ਮੂਲੀਅਤ ਕਰਨਗੇ |

ਸਿੱਖਿਆ ਮੰਤਰੀ ਨੇ ਸੂਬੇ ਭਰ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਵੀ ਇਨ੍ਹਾਂ ਪੀ.ਟੀ.ਐਮਜ਼ ਦੀ ਮੀਟਿੰਗ ‘ਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ, ਕਿਉਂਕਿ ਸੂਬੇ ਦੇ ਸਕੂਲਾਂ ਦਾ ਵਿਕਾਸ ਇਨ੍ਹਾਂ ਤੋਂ ਬਿਨ੍ਹਾਂ ਸੰਭਵ ਹੈ। ਕਿਉਂਕਿ ਸਕੂਲਾਂ ‘ਚ ਕਈ ਤਰ੍ਹਾਂ ਦੇ ਕੰਮ ਹੁੰਦੇ ਹਨ। ਇਸ ਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਦੀ ਫੀਡਬੈਕ ਵੀ ਲਈ ਜਾਵੇਗੀ |

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਮੈਗਾ ਪੀਟੀਐਮ ਮੀਟਿੰਗ (Mega PTM) ਸਵੇਰੇ 9.30 ਤੋਂ ਦੁਪਹਿਰ 2.30 ਵਜੇ ਤੱਕ ਚੱਲੇਗੀ। ਇਸ ਦੌਰਾਨ ਸਕੂਲਾਂ ‘ਚ ਪਹੁੰਚਣ ਵਾਲੇ ਮਾਪਿਆਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਅਤੇ ਸਕੂਲਾਂ ਨੂੰ ਚੰਗੀ ਤਰ੍ਹਾਂ ਸਜਾਇਆ ਜਾਵੇਗਾ।

ਇਸ ਮੌਕੇ ਮੀਟਿੰਗ ‘ਚ ਬੱਚਿਆਂ ਦੇ ਨਤੀਜੇ ਮਾਪਿਆਂ ਨੂੰ ਸੌਂਪੇ ਜਾਣਗੇ। ਸਿੱਖਿਆ ਮੰਤਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਾਪਿਆਂ ਨੂੰ ਬੱਚਿਆਂ ਦੀਆਂ ਕਮੀਆਂ ਅਤੇ ਚੰਗੀਆਂ ਗੱਲਾਂ ਬਾਰੇ ਦੱਸਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਤੋਂ ਫੀਡਬੈਕ ਵੀ ਲਿਆ ਜਾਵੇਗਾ। ਜੋ ਸੁਝਾਅ ਉਨ੍ਹਾਂ ਕੋਲੋਂ ਆਉਣਗੇ’ਚ 19 ਲੱਖ ਮਾਪਿਆਂ ਨੇ ਸ਼ਿਰਕਤ ਕੀਤੀ ਸੀ। ਸਕੂਲਾਂ ‘ਚ 27 ਲੱਖ ਵਿਦਿਆਰਥੀ ਪੜ੍ਹ ਰਹੇ ਹਨ।

Exit mobile version