Site icon TheUnmute.com

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਐੱਸ.ਏ.ਐੱਸ ਨਗਰ ਵੱਲੋਂ ਈ.ਵੀ.ਐਮ/ਵੀਵੀਪੈਟ ਦੀ ਫਸਟ ਲੈਵਲ ਚੈਕਿੰਗ ਸੰਬੰਧੀ ਬੈਠਕ

ਲੋਕ ਸਭਾ ਚੋਣਾਂ

ਚੰਡੀਗ੍ਹੜ, 12 ਅਕਤੂਬਰ 2023: ਵਧੀਕ ਜ਼ਿਲ੍ਹਾ ਚੋਣ ਅਫ਼ਸਰ ਐਸ.ਏ.ਐਸ ਨਗਰ ਵੱਲੋਂ ਲੋਕ ਸਭਾ ਚੋਣਾਂ-2024 ਨੂੰ ਮੁੱਖ ਰੱਖਦੇ ਹੋਏ ਈ.ਵੀ.ਐਮ/ਵੀਵੀਪੈਟ ਦੀ ਫਸਟ ਲੈਵਲ ਚੈਕਿੰਗ ਸਬੰਧੀ ਅੱਜ ਰਾਜਨੀਤਿਨਕ ਪਾਰਟੀਆਂ ਨਾਲ ਇੱਕ ਮੀਟਿੰਗ ਰੱਖੀ ਗਈ ਸੀ।

ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਐਸ.ਏ.ਐਸ ਨਗਰ ਵਲੋਂ ਰਾਜਨੀਤਿਨਕ ਪਾਰਟੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਭਾਰਤ ਚੋਣ ਕਮਿਸ਼ਨ ਦੀਆ ਹਦਾਇਤਾ ਅਨੁਸਾਰ ਈ.ਵੀ. ਐਮ/ਵੀਵੀਪੈਟ ਦੀ ਫਸਟ ਲੈਵਲ ਚੈਕਿੰਗ ਦਾ ਕੰਮ ਮਿਤੀ 16/10/2023 ਤੋਂ ਸ਼ੁਰੂ ਹੋ ਕੇ 04/11/2023 ਤੱਕ ਕੀਤਾ ਜਾਣਾ ਹੈ। ਈ.ਵੀ. ਐਮ/ਵੀਵੀਪੈਟ ਦੀ ਫਸਟ ਲੈਵਲ ਚੈਕਿੰਗ ਦਾ ਕੰਮ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਕੀਤਾ ਜਾਵੇਗਾ। ਇਸ ਦੌਰਾਨ ਰਾਜਨੀਤਿੱਕ ਪਾਰਟੀਆਂ ਦੇ ਨੁਮਾਇੰਦੇ ਹਰ ਰੋਜ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਈ.ਵੀ.ਐਮ ਵੇਅਰਹਾਊਸ ਵਿਖੇ ਹਾਜਰ ਰਹਿ ਸਕਦੇ ਹਨ।

Exit mobile version