ਚੰਡੀਗੜ੍ਹ 06 ਜੂਨ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰੀ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ, ਪੀਣ ਯੋਗ ਪਾਣੀ ਅਤੇ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਲਈ ਲੋਕਲ ਬਾਡੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਦੇਸ਼ ਦੇ ਸਾਫ਼-ਸੁਥਰੇ ਅਤੇ ਮੋਹਰੀ ਸ਼ਹਿਰਾਂ ‘ਚ ਪੰਜਾਬ ਦੇ ਸ਼ਹਿਰਾਂ ਨੂੰ ਸ਼ੁਮਾਰ ਕਰਨ | ਉਨ੍ਹਾਂ ਕਿਹਾ ਕਿ ਸ਼ਹਿਰੀ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਸਾਡੀ ਸਰਕਾਰ ਯਤਨਸ਼ੀਲ ਹੈ |
ਸ਼ਹਿਰੀ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ, ਪੀਣ ਯੋਗ ਪਾਣੀ ਅਤੇ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਲਈ ਲੋਕਲ ਬਾਡੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ..ਦੇਸ਼ ਦੇ ਸਾਫ਼-ਸੁਥਰੇ ਅਤੇ ਮੋਹਰੀ ਸ਼ਹਿਰਾਂ ‘ਚ ਪੰਜਾਬ ਦੇ ਸ਼ਹਿਰਾਂ ਨੂੰ ਸ਼ੁਮਾਰ ਕਰਨ..ਸ਼ਹਿਰੀ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਸਾਡੀ ਸਰਕਾਰ ਯਤਨਸ਼ੀਲ ਹੈ pic.twitter.com/ltUBQp98LM
— Bhagwant Mann (@BhagwantMann) June 6, 2022