kisan meeting

ਮੋਗਾ ਨੇਚਰ ਪਾਰਕ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਕੀਤੀ ਮੀਟਿੰਗ

ਮੋਗਾ 20 ਨਵੰਬਰ 2021 : ਮੋਗਾ ਨੇਚਰ ਪਾਰਕ ਬਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਮੀਟਿੰਗ ਕੀਤੀ, ਇਸ ਮੌਕੇ ਸ੍ਰ : ਚੰਨੂੰਵਾਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਖੇਤੀ ਕਾਲੇ ਕਾਨੂੰਨੀ ਇੱਕਲੇ ਵਾਪਸ ਲੈਣ ਨਾਲ ਗੁਜਾਰਾ ਨਹੀਂ ਹੋਣਾ। ਮੂੰਹ ਤੋਂ ਕਹੀ ਗੱਲ ਹੋਰ ਹੁੰਦੀ ਹੈ ਅਤੇ ਲਿਖਤੀ ਗੱਲ ਹੋਰ ਹੁੰਦੀ ਹੈ । ਜਥੇਬੰਦੀ ਹਮੇਸ਼ਾ ਲਿਖਤੀ ਪਰੂਫ ਨੂੰ ਮੰਨਦੀ ਹੈ । ਸਾਡਾ ਅੰਦੋਲਨ ਲਗਾਤਾਰ ਜਾਰੀ ਰਹੇਗਾ ਜਦੋਂ ਤੱਕ ਕਾਲੇ ਕਾਨੂੰਨ ਕਾਨੂੰਨੀ ਪ੍ਰਕਿਰਿਆ ਅਨੁਸਾਰ ਸੰਸਦ ਵਿੱਚ ਰੱਦ ਨਹੀਂ ਕੀਤੇ ਜਾਂਦੇ । ਨਾਲ ਇਹ ਵੀ ਤਰਕ ਦਿੱਤੀ ਗਈ ਕਿ ਜਿੰਨਾ ਚਿਰ ਐਮ .ਐਸ . ਪੀ . ਤੇ ਪੂਰਨ ਗਰੰਟੀ ਬਿੱਲ ਪਾਸ ਅਤੇ ਬਿਜਲੀ ਰੈਗੂਲੇਟਰੀ -2020 ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ । ਕਿਉਂਕਿ ਪ੍ਰਧਾਨਮੰਤਰੀ ਦੀ ਇਸ ਗੱਲ ਦਾ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਚੋਣਾਂ ਤੋਂ ਪਹਿਲਾਂ ਸ੍ਰੀਮਾਨ ਪ੍ਰਧਾਨਮੰਤਰੀ ਜੀ ਨੇ ਹਰ ਵਿਅਕਤੀ ਨੂੰ 15-15 ਲੱਖ ਰੁਪੈ ਖਾਤੇ ਵਿੱਚ ਪਾਉਣ ਦਾ ਵਾਅਦਾ ਕੀਤਾ ਸੀ ਅਤੇ ਕਿਸਾਨਾਂ ਦੇ ਕਰਜਾ ਮੁਆਫੀ ਅਤੇ ਆਮਦਨ ਦੁਗਣੀ ਕਰਨ ਦਾ ਵਾਅਦਾ ਕੀਤਾ ਸੀ ਜੋ ਕਿ ਸਰਕਾਰ ਬਣਨ ਤੋਂ ਬਾਅਦ ਮੰਤਰੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਕਿ ਇਹ ਇੱਕ ਚੋਣ ਜੁਮਲਾ ਸੀ ਕਿਸਾਨਾਂ ਨੂੰ ਖਦਸ਼ਾ ਹੈ ਕਿ ਕਿਧਰੇ ਪ੍ਰਧਾਨਮੰਤਰੀ ਵੱਲੋਂ ਦਿੱਤਾ ਗਿਆ ਇਹ ਬਿਆਨ ਚੋਣ ਜੁਮਲਾ ਨਾ ਹੋਵੇ ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਪੂਰਨ ਵਿਸ਼ਵਾਸ ਨਹੀਂ ਇਸ ਲਈ ਸੰਸਦ ਭਵਨ ਵਿੱਚ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤੇ ਅਮਲ ਕੀਤਾ ਜਾਵੇਗਾ । ਦੂਸਰੀ ਮੰਗ ਰਾਹੀਂ ਸ੍ਰ . ਗਲੋਟੀ ਨੇ ਕਿਹਾ ਕਿ ਡੀ . ਏ . ਪੀ . ਤੋਂ ਬਾਅਦ ਕਿਸਾਨਾਂ ਨੂੰ ਯੂਰੀਆ ਖਾਦ ਦੀ ਸਮੱਸਿਆ ਨਾਲ ਝੂਜਣਾ ਪੈ ਰਿਹਾ ਹੈ । ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਯੂਰੀਆ ਖਾਦ ਦੇ ਰੈਕ ਪੰਜਾਬ ਵਿੱਚ ਮੰਗਵਾਏ ਜਾਣ ਤਾਂ ਜੋ ਡੀ . ਏ . ਪੀ . ਖਾਦ ਦੀ ਤਰ੍ਹਾਂ ਕਿਸਾਨਾਂ ਦੀ ਲੁੱਟ ਨਾ ਹੋਵੇ ।

Scroll to Top